ਪਾਤੜਾਂ ਦੇ ਪਿੰਡ ਹਮਝੇਰੀ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਗੋਲੀਆਂ ਲੱਗਣ ਤੋਂ ਬਾਅਦ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ।2 ਏਕੜ ਜ਼ਮੀਨ ਕਾਰਨ ਇਹ ਲੜਾਈ ਹੋਈ ਸੀ। ਜਾਣਕਾਰੀ ਅਨੁਸਾਰ ਇਹ ਲੜਾਈ ਦਾਦੇ ਦੀ ਜ਼ਮੀਨ ਨੂੰ ਲੈ ਕੇ ਹੋਈ ਸੀ।
ਜਿਸ ਵਿੱਚ ਬਲਬੀਰ ਸਿੰਘ ਪੁੱਤਰ ਇੰਦਰ ਸਿੰਘ ਉਮਰ 60 ਅਤੇ ਉਸਦੇ ਲੜਕੇ ਚਰਨਜੀਤ ਸਿੰਘ ਉਮਰ 25 ਸਾਲ ਦੀ ਹੱਤਿਆ ਕੀਤੀ ਗਈ ਹੈ।ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਸਲਾ ਸਮੇਤ ਗੋਲਾ-ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।ਇਸ ਸੰਬੰਧ ਵਿਚ ਐੱਫਆਈਆਰ ਦਰਜ ਕਰ ਲਈ ਗਈ ਹੈ।