ਇਸਲਾਮਾਬਾਦ : ਪਾਕਿਸਤਾਨ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ‘TikTok’ ‘ਤੇ ਲੱਗੀ ਪਾਬੰਦੀ ਨੂੰ ਵਾਪਸ ਲੈ ਲਿਆ ਹੈ। ਸਿੰਧ ਹਾਈ ਕੋਰਟ ਨੇ ਨਾਗਰਿਕਾਂ ਵਲੋਂ ਟਿਕਟੌਕ ਦੇ ਖਿਲਾਫ ‘ਅਨੈਤਿਕਤਾ ਅਤੇ ਅਸ਼ਲੀਲਤਾ’ ਦੀ ਸ਼ਿਕਾਇਤ ਮਿਲਣ ਤੋਂ ਬਾਅਦ 28 ਜੂਨ ਨੂੰ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੂੰ ਕਿਹਾ ਸੀ ਕਿ ਉਹ ਚੀਨੀ ਐਪ ਨੂੰ ਮੁਅੱਤਲ ਕਰ ਦੇਵੇ।
ਅਥਾਰਿਟੀ ਨੇ ਸ਼ੁੱਕਰਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੇ ਐਪ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ ਪਰ ਉਹ ਅਦਾਲਤ ਤੋਂ ਫੈਸਲੇ ਦੀ ਸਮੀਖਿਆ ਕਰਨ ਅਤੇ ਸੇਵਾਵਾਂ ਬਹਾਲ ਕਰਨ ਦੀ ਬੇਨਤੀ ਕਰਦੇ ਹਨ। ਅਦਾਲਤ ਨੇ ਪਾਬੰਦੀ ਹਟਾਉਣ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਬਿਨੈਕਾਰ ਦੀ ਬੇਨਤੀ ‘ਤੇ ਪ੍ਰਕਿਰਿਆ ਤੇਜ਼ ਕਰਨ ਅਤੇ 5 ਜੁਲਾਈ ਤੱਕ ਆਦੇਸ਼ ਜਾਰੀ ਕਰਨ।