ਨਵੀਂ ਦਿੱਲੀ : ਪੰਜਾਬ ਕਾਂਗਰਸ ‘ਚ ਮਚੇ ਘਮਾਸਾਨ ਨੂੰ ਲੈ ਕੇ ਹਾਈਕਮਾਨ ਵੱਲੋਂ ਗਠਿਤ 3 ਮੈਂਬਰੀ ਕਮੇਟੀ ਨੇ ਅੱਜ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਪ ਦਿੱਤੀ ਹੈ। ਪੰਜਾਬ ਇੰਚਾਰਜ ਹਰੀਸ਼ ਰਾਵਤ,ਮਲਿਕਾਰਜੁਨ ਖੜਗੇ ਅਤੇ ਜੇਪੀ ਅਗਰਵਾਲ ਨੇ ਬੁੱਧਵਾਰ ਨੂੰ ਬੈਠਕ ਕਰ ਰਿਪੋਰਟ ਨੂੰ ਅੰਤਮ ਰੂਪ ਦਿੱਤਾ। ਹੁਣ ਕਾਂਗਰਸ ਹਾਈ ਕਮਾਂਡ ਜਲਦੀ ਹੀ ਕੋਈ ਫਾਰਮੂਲਾ ਤੈਅ ਕਰੇਗਾ, ਤਾਂਕਿ ਪੰਜਾਬ ਵਿੱਚ ਵਿਵਾਦ ਨੂੰ ਖਤਮ ਕੀਤਾ ਜਾ ਸਕੇ।

ਕਮੇਟੀ ਨੇ ਹਾਲ ਹੀ ਵਿੱਚ ਮੁੱਖਮੰਤਰੀ ਅਮਰਿੰਦਰ ਸਿੰਘ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ, ਕਈ ਮੰਤਰੀਆਂ, ਸੰਸਦਾਂ ਅਤੇ ਵਿਧਾਇਕਾਂ ਸਮੇਤ ਕਾਂਗਰਸ ਦੇ ਪੰਜਾਬ ਤੋਂ ਤਾੱਲੁਕ ਰੱਖਣ ਵਾਲੇ 100 ਤੋਂ ਵੱਧ ਆਗੂਆਂ ਤੋਂ ਆਪਣੀ ਰਾਏ ਲਈ ਸੀ। ਜ਼ਿਕਰ ਯੋਗ ਹੈ ਕਿ, ਕੁੱਝ ਹਫ਼ਤੇ ਪਹਿਲਾਂ ਮੁੱਖਮੰਤਰੀ ਅਮਰਿੰਦਰ ਸਿੰਘ ਅਤੇ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਦੇ ਵਿੱਚ ਤਿੱਖੀ ਬਯਾਨਬਾਜੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਸੀ। ਇਸ ਦੇ ਨਾਲ ਹੀ ਵਿਧਾਇਕ ਪਰਗਟ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਕੁੱਝ ਹੋਰ ਆਗੂਆਂ ਨੇ ਵੀ ਮੁੱਖਮੰਤਰੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।

Author