ਵਿਸ਼ਵ ਕੈਡੇਟ ਚੈਂਪੀਅਨਸ਼ਿਪ ਦੇ ਖਿਡਾਰੀਆਂ ਨੂੰ PM ਮੋਦੀ ਨੇ ਦਿੱਤੀ ਵਧਾਈ

0
65

ਹੰਗਰੀ ਦੇ ਬੁਡਾਪੇਸਟ ਵਿਚ ਆਯੋਜਿਤ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ ਭਾਰਤ ਦੇ ਯੁਵਾ ਪਹਿਲਵਾਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖਿਡਾਰੀਆਂ ਨੇ 5 ਗੋਲਡ ਜਿੱਤੇ ਤੇ 13 ਤਗਮੇ ਹਾਸਿਲ ਕੀਤੇ ਹਨ। ਇਸ ਸਫਲਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਟਵੀਟ ‘ਚ  ਲਿਖਿਆ, ‘ਸਾਡੇ ਖਿਡਾਰੀ ਸਾਨੂੰ ਲਗਾਤਾਰ ਮਾਣ ਮਹਿਸੂਸ ਕਰਾਉਂਦੇ ਹਨ। ਭਾਰਤ ਨੇ ਬੁਡਾਪੇਸਟ, ਹੰਗਰੀ ਵਿਚ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਵਿਚ 5 ਗੋਲਡ ਸਮੇਤ 13 ਤਮਗੇ ਜਿੱਤੇ। ਸਾਡੀ ਟੀਮ ਨੂੰ ਵਧਾਈ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ।’

ਇਸ ਦੇ ਨਾਲ ਹੀ ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਬੁਡਾਪੇਸਟ ਵਿਚ ਵਿਸ਼ਵ ਕੈਡੇਟ ਕੁਸ਼ਤੀ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਸੋਨ ਤਮਗਾ ਆਪਣੇ ਨਾਮ ਕੀਤਾ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਪ੍ਰਿਆ ਨੇ 73 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਵਿਚ ਬੇਲਾਰੂਸ ਦੀ ਪਹਿਲਵਾਨ ਸੋਨੀਆ ਪਾਤਾਪੋਵਿਕ ਨੂੰ 5-0 ਨਾਲ ਹਰਾਇਆ।

ਇਸ ਤੋਂ ਇਲਾਵਾ ਯੁਵਾ ਪਹਿਲਵਾਨ ਤਨੁ ਨੇ ਵੀ ਕੈਡੇਟ ਚੈਂਪੀਅਨਸ਼ਿਪ ਵਿਚ ਖ਼ਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ। ਤਨੁ ਨੇ 43 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿਚ ਬੇਲਾਰੂਸ ਦੀ ਵੇਲੇਰੀਆ ਮਿਕੀਤਸਿਚ ਨੂੰ ਹਰਾ ਕੇ ਇਹ ਖ਼ਿਤਾਬ ਆਪਣੇ ਨਾਮ ਕੀਤਾ। 16 ਸਾਲਾ ਕੋਮਲ ਪੰਚਾਲ ਨੇ ਵੀ 46 ਕਿਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗਾ ਆਪਣੇ ਨਾਮ ਕੀਤਾ। ਕੋਮਲ ਨੇ ਅਜਰਬੈਜਾਨ ਦੀ ਖਿਡਾਰੀ ਨੂੰ ਫਾਈਨਲ ਵਿਚ 7-2 ਨਾਲ ਹਰਾ ਕੇ ਸੋਨ ਤਮਗਾ ਹਾਸਲ ਕੀਤਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 48 ਕਿਲੋਗ੍ਰਾਮ ਵਰਗ ਵਿਚ ਅਮਨ ਗੁਲੀਆ ਅਤੇ 80 ਕਿਲੋਗ੍ਰਾਮ ਭਾਰ ਵਰਗ ਵਿਚ ਸਾਗ ਜਗਲਾਨ ਨੇ ਪੁਰਸ਼ਾਂ ਦੇ ਫ੍ਰੀਸਟਾਈਲ ਮੁਕਾਬਲੇ ਵਿਚ ਖ਼ਿਤਾਬ ਜਿੱਤ ਕੇ ਭਾਰਤ ਨੂੰ ਇਤਿਹਾਸ ਵਿਚ ਪਹਿਲੀ ਵਾਰ ਟੀਮ ਚੈਂਪੀਅਨਸ਼ਿਪ ਦਾ ਖ਼ਿਤਾਬ ਦਿਵਾਇਆ ਸੀ।

LEAVE A REPLY

Please enter your comment!
Please enter your name here