ਬਾਲੀਵੁੱਡ ਅਦਾਕਾਰ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਵਿਚ ‘ਮਸੀਹਾ’ ਬਣ ਕੇ ਉੱਭਰੇ ਸੋਨੂੰ ਸੂਦ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ ਹੈ। ਉਹ ਹਮੇਸ਼ਾ ਹੀ ਲੋਕਾਂ ਦੀ ਮਦਦ ਲਈ ਅੱਗੇ ਆਉਂਦੇ ਰਹਿੰਦੇ ਹਨ। ਕਿਸੇ ਨੂੰ ਆਪਣੇ ਘਰ ਪਹੁੰਚਾਉਣ ਤੋਂ ਲੈ ਕੇ, ਕਿਸੇ ਵੱਲੋਂ ਆਪਣਾ ਬੰਦ ਰੁਜ਼ਗਾਰ ਦੁਬਾਰਾ ਸ਼ੁਰੂ ਕਰਨ ਤੱਕ ਦੀ ਹਰ ਸੰਭਵ ਮਦਦ ਸੋਨੂੰ ਸੂਦ ਕਰ ਰਹੇ ਹਨ। ਪਰ ਇਸ ਸਭ ਦੇ ਵਿਚਾਲੇ, ਸੋਨੂੰ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਆਪਣੀ ਸੁਪਰ ਮਾਰਕੀਟ ਖੋਲ੍ਹਣ ਦੀ ਖ਼ਬਰ ਦਿੰਦੇ ਹੋਏ ਦਿਖਾਈ ਦੇ ਰਹੇ ਹਨ।


ਸੋਨੂੰ ਸੂਦ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਮਜ਼ਾਕੀਆ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇਕ ਚੱਕਰ ‘ਤੇ ਬੈਠੇ ਨਜ਼ਰ ਆ ਰਹੇ ਹਨ। ਸੋਨੂੰ ਇਸ ਵੀਡੀਓ ਵਿਚ ਕਹਿ ਰਿਹਾ ਹੈ, ‘ਕੌਣ ਬੋਲਦਾ ਹੈ ਮਾਲ ਬੰਦ ਹੋ ਗਏ ਹਨ, ਸਭ ਤੋਂ ਮਹੱਤਵਪੂਰਨ ਅਤੇ ਮਹਿੰਗਾ ਸੁਪਰ ਮਾਰਕੀਟ ਤਿਆਰ ਹੈ। ਦੇਖੋ, ਮੇਰੇ ਕੋਲ ਸਭ ਕੁਝ ਹੈ। ਇਕ ਅੰਡਾ ਹੈ ਜਿਸ ਦੀ ਕੀਮਤ ਇਸ ਸਮੇਂ 6 ਰੁਪਏ ਹੈ, ਬ੍ਰੈ਼ਡ 40 ਰੁਪਏ ਦੀ ਹੈ, ਪਾਵ ਹੈ, ਰਸ ਹੈ ਤੇ ਇਸਦੇ ਨਾਲ ਹੀ ਕੁਝ ਬਿਸਕੁਟ ਵੀ ਹਨ। ਜੋ ਵੀ ਚਾਹੇ, ਅੱਗੇ ਆਵੇ .. ਮੈਨੂੰ ਜਲਦੀ ਤੋਂ ਜਲਦੀ ਮੈਸੇਜ ਕਰੋ, ਹੁਣ ਇਹ ਮੇਰੀ ਡਿਲਿਵਰੀ ਦਾ ਸਮਾਂ ਹੈ ਤੇ ਹਾਂ .. ਡਿਲਿਵਰੀ ਚਾਰਜ ਅਲੱਗ ਤੋਂ ਲੱਗਣਗੇ।” ਇਸ ਦਿਲਚਸਪ ਵੀਡੀਓ ਦੇ ਨਾਲ, ਸੋਨੂੰ ਨੇ ਇੱਕ ਹੈਸ਼ਟੈਗ ਵੀ ਸਾਂਝਾ ਕੀਤਾ ਹੈ, ਜਿਸ ਤੋਂ ਸਾਫ ਹੈ ਕਿ ਉਸ ਨੇ ਇਸ ਵੀਡੀਓ ਨੂੰ ਕਿਉਂ ਬਣਾਇਆ ਹੈ।

ਸੋਨੂੰ ਨੇ ਇਸ ਵੀਡੀਓ ਨਾਲ ਲਿਖਿਆ ਹੈ #SupportSmallBusiness ਅਰਥਾਤ ਉਹ ਛੋਟੇ ਕਾਰੋਬਾਰਾਂ ਨੂੰ ਸਮਰਥਨ ਦੇਣ ਦੀ ਗੱਲ ਕਰ ਰਿਹਾ ਹੈ। ਇਹ ਪਹਿਲਾ ਵੀਡੀਓ ਨਹੀਂ ਹੈ ਜਿਸ ਰਾਹੀਂ ਸੋਨੂੰ ਛੋਟੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ‘ਸੋਨੂੰ ਸੂਦ ਕਾ ਨਿੰਬੂ ਪਾਣੀ’ ਤੇ ‘ਸੋਨੂੰ ਸੂਦ ਕਾ ਢਾਬਾ’ ਵਰਗੀਆਂ ਕੋਸ਼ਿਸ਼ਾਂ ਕਰ ਚੁੱਕੇ ਹਨ।