ਪੰਜਾਬ ਦੇ ਇੱਕ ਨੌਜਵਾਨ ਵੱਲੋਂ ਖੇਡ ਜਗਤ ਵਿੱਚ ਪੰਜਾਬ ਦਾ ਵਿਦੇਸ਼ ਵਿੱਚ ਵੀ ਨਾਮ ਰੌਸ਼ਨ ਕੀਤਾ ਗਿਆ ਹੈ।ਇਹ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਤਿੰਨ ਵਰਲਡ ਰਿਕਾਰਡ ਜੇਤੂ ਮੂਲ ਰੂਪ ਵਿੱਚ ਦੇਸ਼ ਭਗਤਾਂ ਦੇ ਪਿੰਡ ਵਜੋਂ ਜਾਣੇ ਜਾਂਦੇ ਬੱਡੂਵਾਲ (ਧਰਮਕੋਟ) ਅਤੇ ਹੁਣ ਬਰੈਂਪਟਨ (ਕੈਨੇਡਾ) ਵਿੱਚ ਰਹਿੰਦੇ ਨੌਜਵਾਨ ਦੀ ਅਮਰੀਕਾ ਦੇ ਸਕੂਲਾਂ ਵਿੱਚ ਤੂਤੀ ਬੋਲੇਗੀ। ਪਰਵਾਸੀ ਪੰਜਾਬੀ ਨੌਜਵਾਨ ਦਾ ਵਰਲਡ ਰਿਕਾਰਡ ਅਮਰੀਕਾ ਦੀ ਸਕੂਲੀ ਪੜ੍ਹਾਈ ਦੇ ਸਿਲੇਬਸ ’ਚ ਸ਼ਾਮਿਲ ਕੀਤਾ ਗਿਆ ਹੈ। ਸਾਲ 2019 ਵਿੱਚ ਦੇ ਟਵਿੱਟਰ ਹੈਂਡਲ ਤੋਂ ਵੀ ਸੰਦੀਪ ਸਿੰਘ ਕੈਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਸੰਦੀਪ ਬਾਸਕਟਬਾਲ ਦੰਦਾਂ ਵਾਲੇ ਬੁਰਛ ’ਤੇ ਰੱਖ ਕੇ ਘੁਮਾਉਂਦਾ ਦਿਖਾਈ ਦੇ ਰਿਹਾ ਹੈ ਤੇ ਕੈਪਸ਼ਨ ’ਚ ਲਿਿਖਆ ਗਿਆ ਸੀ, “ਬਾਸਕਟਬਾਲ ਸਪਿਨ ਚੁਣੌਤੀ ’ਤੇ ਮਿੰਟ ਦਾ ਰਿਕਾਰਡ ਤੋੜਨ ਵਾਲਾ ਪਹਿਲਾ ਵਿਅਕਤੀ ਕੈਨੇਡਾ ਦੇ ਐਬਟਸਫੋਰਡ ਤੋਂ ਸੰਦੀਪ ਸਿੰਘ ਕੈਲੇ ਹੈ, ਜਿਸ ਨੇ 60.50 ਸਕਿੰਟ ਦੇ ਸਮੇਂ ਤੱਕ ਇਹ ਰਿਕਾਰਡ ਕਾਇਮ ਕੀਤਾ। ਪਰਵਾਸੀ ਪੰਜਾਬੀ ਸੰਦੀਪ ਸਿੰਘ ਕੈਲੇ ਦੇ ਨਾਮ ਚਾਰ ਵਰਲਡ ਰਿਕਾਰਡ ਦਰਜ ਹਨ।

ਸੰਦੀਪ ਦੇ ਰਿਕਾਰਡ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸ਼ਨ ਪ੍ਰੋਗਰਾਮ ਅਚੀਵ 3 ਹਜ਼ਾਰ ਸੰਸਥਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੇ ਜਾ ਰਹੇ ਹਨ। ਸੰਦੀਪ ਦੇ ਰਿਕਾਰਡ ਵੱਖ-ਵੱਖ ਜਮਾਤਾਂ, ਵੱਖ-ਵੱਖ ਲੈਵਲ ਦੇ ਵਿਿਦਆਰਥੀਆਂ ਲਈ ਇੱਕ ਵੀਡੀਓ, ਫੋਟੋ ਸਲਾਈਡ ਸ਼ੋਅ ਹੋਵੇਗਾ। ਇਸ ਸੰਸਥਾ ਵੱਲੋਂ ਹਰ ਸਾਲ 3 ਨਵੇਂ ਗਿੰਨੀਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗਿੰਨੀਜ਼ ਵਰਲਡ ਰਿਕਾਰਡ ਨੇ ਜਦੋਂ ਸੰਸਥਾ ਨੂੰ ਇਸ ਸਾਲ ਦੇ 3 ਸਭ ਤੋਂ ਵਧੀਆ ਵਰਲਡ ਰਿਕਾਰਡ ਦੀ ਸੂਚੀ ਦਿੱਤੀ ਤਾਂ ਸੰਦੀਪ ਦਾ ਨਾਮ ਸਭ ਤੋਂ ਅੱਗੇ ਸੀ।ਇਸ ਨਾਲ ਹੋਰ ਖਿਡਾਰੀ ਵੀ ਖੇਡਾਂ ਵਿੱਚ ਵਧੇਰੇ ਰੁਚੀ ਰੱਖਣਗੇ।ਸੰਦੀਪ ਦੀ ਇਸ ਉੱਪਲੱਬਧੀ ਨਾਲ ਪੰਜਾਬ ਦਾ ਹੋਰ ਵੀ ਮਾਣ ਵੱਧ ਗਿਆ ਹੈ।ਉਸਦੀ ਇਸ ਪ੍ਰਾਪਤੀ ਨਾਲ ਬਾਕੀ ਖਿਡਾਰੀਆਂ ਨੂੰ ਵੀ ਉਤਸ਼ਾਹ ਮਿਲੇਗਾ।