ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਪਰ ਪਹਿਲਾਂ ਨਾਲੋਂ ਕੇਸਾਂ ਦੀ ਗਿਣਤੀ ਕੁੱਝ ਘੱਟ ਗਈ ਹੈ। ਸਿਹਤ ਮਾਹਰ ਮੰਨਦੇ ਹਨ ਕਿ ਇਸ ਮਹੀਨੇ ਦੇ ਅੰਤ ਤਕ, ਹਰ ਰੋਜ਼ ਆਉਣ ਵਾਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 20 ਤੋਂ ਘੱਟ ਹੋ ਜਾਵੇਗੀ। ਇਸ ਦੇ ਨਾਲ ਹੀ ਹੁਣ ਇਸ ਵਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵੱਧ ਸਕਦੀ ਹੈ। ਡੇਂਗੂ ਦਾ ਇਕ ਮਾਮਲਾ ਸਾਹਮਣੇ ਵੀ ਆਇਆ ਹੈ। ਮਾਹਰਾਂ ਦੇ ਅਨੁਸਾਰ, ਜੇਕਰ ਕੋਰੋਨਾ ਅਤੇ ਡੇਂਗੂ ਇਕੱਠੇ ਹਮਲਾ ਕਰਦੇ ਹਨ, ਤਾਂ ਖ਼ਤਰਾ ਪਹਿਲਾਂ ਨਾਲੋਂ ਵੀ ਵਧ ਜਾਵੇਗਾ। ਮਰੀਜ਼ ਹਾਈ ਰਿਸਕ ਵੱਲ ਜਾਣਗੇ। ਅਜਿਹੀ ਸਥਿਤੀ ਵਿਚ ਉਨ੍ਹਾਂ ਦਾ ਇਲਾਜ ਕਰਨਾ ਮੁਸ਼ਕਲ ਹੋਵੇਗਾ।

ਦੋਵਾਂ ਰੋਗਾਂ ਦਾ ਇਲਾਜ਼ ਬਿਲਕੁਲ ਵੱਖਰਾ ਹੈ। ਅਜਿਹੀ ਸਥਿਤੀ ਵਿਚ ਇਸ ਵਾਰ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਮੱਛਰਾਂ ਦੇ ਪ੍ਰਜਨਨ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਸੀਐਮਸੀ ਹਸਪਤਾਲ ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਮੁਖੀ ਡਾ. ਕਲਾਰੇਂਸ ਜੇ ਸੈਮੂਅਲ ਦਾ ਕਹਿਣਾ ਹੈ ਕਿ ਇਸ ਵਾਰ ਹਰ ਦੂਜੇ ਹਫ਼ਤੇ ਮੀਂਹ ਪੈ ਰਿਹਾ ਹੈ। ਅਜਿਹੀ ਸਥਿਤੀ ਵਿਚ ਇਸ ਵਾਰ ਡੇਂਗੂ ਦੇ ਕੇਸ ਪਿਛਲੇ ਸਾਲ ਨਾਲੋਂ ਵੱਧ ਹੋਣਗੇ। ਇਸ ਵਾਰ ਡੇਂਗੂ ਮੱਛਰ ਲਈ ਹਾਲਾਤ ਅਨੁਕੂਲ ਹਨ। ਬੱਦਲ ਅਤੇ ਮੀਂਹ ਕਾਰਨ ਤਾਪਮਾਨ ਨਿਰੰਤਰ ਘੱਟ ਰਿਹਾ ਹੈ।

Author