ਭਾਰਤ ਨੇ ਰਾਫੇਲ ਲੜਾਕੂ ਜਹਾਜ਼ਾਂ ਦੀ ਗਿਣਤੀ ‘ਚ ਕੀਤਾ ਵਾਧਾ

0
30

ਭਾਰਤ ਨੇ ਆਪਣੀ ਹਵਾਈ ਫੌਜ ‘ਚ ਲੜਾਕੂ ਜਹਾਜ਼ਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਰਾਫੇਲ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਖੇਪ ਭਾਰਤ ਪਹੁੰਚ ਗਈ ਹੈ । 8000 ਕਿਲੋਮੀਟਰ ਦੀ ਦੂਰੀ ਤੈਅ ਕਰ ਤਿੰਨ ਹੋਰ ਰਾਫੇਲ ਭਾਰਤ ਪਹੁੰਚੇ ਹਨ । ਇਨ੍ਹਾਂ ਜਹਾਜ਼ਾਂ ਨੂੰ ਭਾਰਤੀ ਹਵਾਈ ਫੌਜ ਨੇ ਹਾਸਿਲ ਕੀਤਾ । ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਚਾਰ ਜਹਾਜ਼ਾਂ ਦੀ ਪੰਜਵੀਂ ਖੇਪ ਭਾਰਤ ਆਈ ਸੀ ।

ਭਾਰਤ ਨੇ ਸਤੰਬਰ 2016 ਵਿੱਚ 36 ਰਾਫੇਲ ਲੜਾਕੂ ਜਹਾਜ਼ਾਂ ਦਾ ਫਰੈਂਚ ਕੰਪਨੀ ਨੂੰ ਆਰਡਰ ਦਿੱਤਾ ਸੀ।ਇਹ ਸੌਦਾ 59,000 ਕਰੋੜ ਰੁਪਏ ਵਿੱਚ ਹੋਇਆ ਸੀ।ਹੁਣ ਤੱਕ ਭਾਰਤ ਵਿੱਚ ਕੁੱਲ ਗਿਣਤੀ ਦੇ ਦੋ-ਤਿਹਾਈ ਜਹਾਜ਼ ਆ ਚੁੱਕੇ ਹਨ ।ਪੰਜ ਰਾਫੇਲ ਜਹਾਜ਼ਾਂ ਦਾ ਪਹਿਲਾ ਜੱਥਾ 29 ਜੁਲਾਈ 2020 ਨੂੰ ਭਾਰਤ ਪਹੁੰਚਿਆ ਸੀ । ਇਨ੍ਹਾਂ ਜਹਾਜ਼ਾਂ ਨੂੰ ਪਿਛਲੇ ਸਾਲ 10 ਸਤੰਬਰ ਨੂੰ ਅੰਬਾਲਾ ਵਿੱਚ ਇੱਕ ਪ੍ਰੋਗਰਾਮ ਵਿੱਚ ਅਧਿਕਾਰਿਕ ਰੂਪ ਨਾਲ ਭਾਰਤੀ ਹਵਾਈ ਫੌਜ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਤਿੰਨ ਰਾਫੇਲ ਜਹਾਜ਼ਾਂ ਦਾ ਦੂਜਾ ਜੱਥਾ 3 ਨਵੰਬਰ 2020 ਨੂੰ ਭਾਰਤ ਪਹੁੰਚਿਆ ਸੀ।ਜਦੋਂ ਕਿ 27 ਜਨਵਰੀ 2021 ਨੂੰ ਤਿੰਨ ਹੋਰ ਜਹਾਜ਼ ਹਵਾਈ ਫੌਜ ਨੂੰ ਮਿਲੇ ਸਨ।ਉੱਥੇ ਹੀ, ਫ਼ਰਾਂਸ ਤੋਂ ਤਿੰਨ ਰਾਫੇਲ ਲੜਾਕੂ ਜਹਾਜ਼ਾਂ ਦਾ ਚੌਥਾ ਜੱਥਾ 31 ਮਾਰਚ ਦੀ ਸ਼ਾਮ ਨੂੰ ਭਾਰਤ ਪਹੁੰਚਿਆ ਸੀ।

ਰਾਫੇਲ ਚੌਥੀ ਪੀੜ੍ਹੀ ਦਾ ਲੜਾਕੂ ਜਹਾਜ਼ ਹੈ। ਰਾਫੇਲ ਇੱਕ ਫਰਾਂਸੀਸੀ ਕੰਪਨੀ ਦੈਸਾਲਟ ਐਵੀਏਸ਼ਨ ਨਿਰਮਿਤ ਦੋ ਇੰਜਣ ਵਾਲਾ ਮਧਿਅਮ ਮਲਟੀ-ਰੋਲ ਕਾਮਬੈੱਟ ਏਅਰਕ੍ਰਾਫਟ ਹੈ। ਇਹ ਗ੍ਰਾਊਂਡ ਸਪੋਰਟ, ਡੇਪਥ ਸਟ੍ਰਾਈਕ ਤੇ ਐਂਟੀ ਸ਼ਿਪ ਅਟੈਕ ਵਿੱਚ ਸਮਰੱਥ ਹੈ।ਇਸ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ।

 

LEAVE A REPLY

Please enter your comment!
Please enter your name here