ਨਵੀਂ ਦਿੱਲੀ : ਦੇਸ਼ ‘ਚ ਇੱਕ ਦਿਨ ‘ਚ ਕੋਵਿਡ-19 ਦੇ 60,753 ਨਵੇਂ ਮਾਮਲੇ ਆਉਣ ਨਾਲ ਸੰਕਰਮਣ ਦੇ ਕੁੱਲ ਮਾਮਲਿਆਂ ਦੀ ਗਿਣਤੀ 2,98,23,546 ਹੋ ਗਈ ਹੈ, ਜਦੋਂ ਕਿ ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ 7,60,019 ਹੋ ਗਈ ਹੈ ਜੋ 74 ਦਿਨਾਂ ‘ਚ ਸਭ ਤੋਂ ਘੱਟ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸ਼ਨੀਵਾਰ ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ 1,647 ਲੋਕਾਂ ਦੇ ਜਾਨ ਗਵਾਉਣ ਨਾਲ ਲਾਸ਼ਾਂ ਦੀ ਗਿਣਤੀ 3,85,137 ਹੋ ਗਈ ਹੈ।
ਇਲਾਜ਼ ਅਧੀਨ ਮਰੀਜ਼ਾਂ ਦੀ ਗਿਣਤੀ ਸੰਕਰਮਣ ਦੇ ਕੁੱਲ ਮਾਮਲਿਆਂ ਦਾ 2.55 ਫ਼ੀਸਦੀ ਹੈ ਜਦੋਂ ਕਿ ਕੋਵਿਡ – 19 ਨਾਲ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 96.16 ਫ਼ੀਸਦੀ ਹੈ। ਮੰਤਰਾਲੇ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੁੱਲ 19,02,009 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਸ ਦੇ ਨਾਲ ਹੀ ਹੁਣ ਤੱਕ ਦੇਸ਼ ‘ਚ ਕੁੱਲ 38,92,07,637 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸੰਕਰਮਣ ਦੀ ਰੋਜ਼ਾਨਾ ਦਰ 2.98 ਫ਼ੀਸਦੀ ਦਰਜ਼ ਕੀਤੀ ਗਈ। ਇਹ ਲਗਾਤਾਰ 12ਵੇਂ ਦਿਨ 5 ਫ਼ੀਸਦੀ ਤੋਂ ਘੱਟ ਹੈ। ਹਫ਼ਤਾਵਾਰ ਸੰਕਰਮਣ ਦਰ ਵੀ ਸੁਧਰ ਕੇ 3.58 ਫ਼ੀਸਦੀ ਹੋ ਗਈ ਹੈ।
ਅੰਕੜਿਆਂ ਅਨੁਸਾਰ ਤੰਦਰੁਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 37ਵੇਂ ਸੰਕਰਮਣ ਦੇ ਨਵੇਂ ਮਾਮਲਿਆਂ ਤੋਂ ਜਿਆਦਾ ਹੈ। ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਧਕੇ 2,86,78,390 ਹੋ ਗਈ ਹੈ,ਜਦੋਂ ਕਿ ਮੌਤ ਦਰ 1.29 ਫ਼ੀਸਦੀ ਹੈ। ਦੇਸ਼ ‘ਚ ਟੀਕਾਕਰਣ ਅਭਿਆਨ ਦੇ ਤਹਿਤ ਹੁਣ ਤੱਕ ਕੋਵਿਡ – 19 ਰੋਧੀ 27,23,88,783 ਖੁਰਾਕ ਦਿੱਤੀ ਜਾ ਚੁੱਕੀ ਹੈ।