ਓਲੰਪਿਕ ਦੇ ਲਈ ਸਿੱਧੇ ਕੁਆਲੀਫ਼ਾਈ ਕਰਨ ਵਾਲੇ ਤੈਰਾਕ ਸਾਜਨ ਪ੍ਰਕਾਸ਼ ਨੂੰ ਭਾਰਤੀ ਤੈਰਾਕੀ ਮਹਾਸੰਘ ਨੇ 5 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਨੇ ਸ਼ਨੀਵਾਰ ਨੂੰ ਰੋਮ ’ਚ ਸੇੇਟੇ ਕੋਲੀ ਟਰਾਫ਼ੀ ’ਚ 200 ਮੀਟਰ ਬਟਰਫਲਾਈ ’ਚ ਸਟੈਂਡਰਡ ਏ ਟਾਈਮ ਨਾਲ ਓਲੰਪਿਕ ਦਾ ਟਿਕਟ ਕਟਵਾਇਆ।
ਸ਼੍ਰੀਹਰੀ ਨਟਕਰਾਜ ਨੇ ਵੀ ਇਸੇ ਟੂਰਨਾਮੈਂਟ ’ਚ 100 ਮੀਟਰ ਬੈਕਸਟ੍ਰੋਕ ’ਚ ਸਟੈਂਡਰਡ ਏ ਸਮੇਂ ਰਾਹੀਂ ਵਧੀਆ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਉਂਕਿ ਟ੍ਰਾਇਲ ’ਚ ਇਹ ਸਮਾਂ ਕੱਢਿਆ ਹੈ ਤਾਂ ਉਨ੍ਹਾਂ ਦਾ ਓਲੰਪਿਕ ਖੇਡਣਾ ਉਦੋਂ ਹੀ ਤੈਅ ਹੋਵੇਗਾ ਜਦੋਂ ਫ਼ਿਨਾ ਟਾਈਮਿੰਗ ਉਨ੍ਹਾਂ ਨੂੰ ਮਨਜ਼ੂਰੀ ਦੇਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲੀ ਵਾਰ ਭਾਰਤ ਦੇ ਦੋ ਤੈਰਾਕ ਓਲੰਪਿਕ ਲਈ ਸਿੱਧੇ ਕੁਆਲੀਫ਼ਾਈ ਕਰਨਗੇ।