ਬ੍ਰਿਟੇਨ- ਬ੍ਰਿਟੇਨ ‘ਚ ਹੁਣ ਸਮੁੰਦਰ ਦੀ ਸਫਾਈ ਕਰਨ ਲਈ ਵਾਲਾਂ ਦਾ ਪ੍ਰਯੋਗ ਕੀਤਾ ਜਾਵੇਗਾ। ਸਮੁੰਦਰ ,ਚ ਜਦੋਂ ਕੋਈ ਟੈਂਕਰ ਡੁੱਬਦਾ ਹੈ ਜਾਂ ਸ਼ਿੱਪ ਚੱਲਦਾ ਹੈ ਤਾਂ ਤੇਲ ਦਾ ਪਾਣੀ ਵਿਚ ਰਿਸਾਅ ਹੋ ਜਾਂਦਾ ਹੈ ਤੈ ਜੋ ਪ੍ਰਦੂਸ਼ਣ ਦਾ ਕਾਰਨ ਤਾਂ ਬਣਦਾ ਹੀ ਹੈ ਨਾਲ ਹੀ ਇਸ ਨਾਲ ਸਮੁੰਦਰੀ ਜੀਵ-ਜੰਤੁਆਂ ਦਾ ਜੀਵਨ ਵੀ ਖ਼ਤਰੇ ‘ਚ ਪੈ ਜਾਂਦਾ ਹੈ। ਇਸ ਲਈ ਹੁਣ ਮਨੁੱਖੀ ਵਾਲਾਂ ਰਾਹੀਂ ਸਮੁੰਦਰ ਦੀ ਸਫਾਈ ਕੀਤੀ ਜਾਵੇਗੀ। ਪ੍ਰਯੋਗਾਂ ਤੋਂ ਪਤਾ ਲੱਗਦਾ ਹੈ ਕਿ 1 ਕਿਲੋਗ੍ਰਾਮ ਮਨੁੱਖੀ ਵਾਲਾਂ ਵਿਚ 8 ਲੀਟਰ ਤੇਲ ਨੂੰ ਸੋਕਣ ਦੀ ਸਮਰੱਥਾ ਹੁੰਦੀ    ਹੈ।

ਇਸ ਲਈ ਹੁਣ ਯੂ. ਕੇ. ਦੇ ਹੇਅਰ ਡ੍ਰੈਸਰਾਂ ਦਾ ‘ਗ੍ਰੀਨ ਸੈਲੂਨ ਕਲੈਕਟਿਵ ਸਮੂਹ’ ਵਾਤਾਵਰਣ ਦੀ ਰੱਖਿਆ ਦੇ ਕੰਮ ਵਿਚ ਲੱਗਾ ਹੋਇਆ ਹੈ। ਇਸ ਸਮੂਹ ਵਿਚ 600 ਤੋਂ ਜ਼ਿਆਦਾ ਲੋਕ ਸ਼ਾਮਿਲ ਹਨ, ਜਿਨ੍ਹਾਂ ਨੂੰ ਪੀ. ਪੀ. ਈ. ਅਤੇ ਰਸਾਇਣਿਕ ਕਚਰੇ ਦੀ ਰਿਸਾਈਕਲ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਮੂਹ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਲੂਨ ’ਤੇ ਬਹੁਤ ਸਾਰੇ ਉਤਪਾਦ ਜਿਵੇਂ ਐਲੁਮੀਨੀਅਮ ਫੋਇਲ, ਤੌਲੀਏ ਅਤੇ ਪਲਾਸਟਿਕ ਉਪਯੋਗ ਵਿਚ ਲਿਆਏ ਜਾਂਦੇ ਹਨ। ਉਪਯੋਗ ਤੋਂ ਬਾਅਦ ਇਹ ਬਰਬਾਦ ਹੋ ਜਾਂਦੇ ਹਨ।

ਇਸ ਸੰਬੰਧ ‘ਚ ਇੱਕ ਅਧਿਕਾਰੀ ਨੇ ਦੱਸਿਆ ਕਿ ਅਨੁਮਾਨਾਂ ਤੋਂ ਪਤਾ ਲੱਗਾ ਹੈ ਕਿ ਸੈਲੂਨ ਇੰਡਸਟਰੀ ਸਾਲਾਨਾ 50 ਫੁੱਟਬਾਲ ਸਟੇਡੀਅਮਾਂ ਨੂੰ ਭਰਨ ਜਿੰਨਾ ਕਚਰਾ ਪੈਦਾ ਕਰਦੀਆਂ ਹਨ, ਪਰ ਇਹ ਨਵੀਂ ਪਹਿਲ ਇਸ ਨੂੰ ਬਦਲ ਸਕਦੀ ਹੈ। ਉਨ੍ਹਾਂ ਦਾ ਸਮੂਹ ਜਲਦੀ ਹੀ ਯੂਰਪ ਵਿਚ ਇਸਦੇ ਵਿਸਤਾਰ ਦੀ ਉਮੀਦ ਕਰਦਾ ਹੈ। ਇਸੇ ਤਰ੍ਹਾਂ ਫਰਾਂਸਿਸੀ ਸਟਾਰਟਅਪ ਕੈਪੀਲਮ ਦੇ ਸਹਿ-ਸੰਪਥਾਪਕ ਜੇਮਸ ਟੇਲਰ ਦਾ ਕਹਿਣਾ ਹੈ ਕਿ ਅਸੀਂ ਬਚੇ ਹੋਏ ਵਾਲਾਂ ਨੂੰ ਰਿਸਾਈਕਲ ਕਰਦੇ ਹਾਂ। ਮਨੁੱਖੀ ਵਾਲ ਵਿਚ ਕੇਰਾਟਿਨ ਹੁੰਦਾ ਹੈ, ਇਹ ਪ੍ਰੋਟੀਨ ਜੋ ਤੇਲ ਨੂੰ ਸੋਕਦਾ ਹੈ ਅਤੇ ਇਸਦੀ ਵਰਤੋਂ ਵਾਤਾਵਰਣ ਨੂੰ ਸਾਫ਼ ਕਰਨ ਲਈ ਕੀਤੀ ਜਾ ਸਕਦੀ ਹੈ।

ਮਨੁੱਖੀ ਵਾਲਾਂ ਦੀ ਵਰਤੋਂ ਕਰਨ ਦਾ ਵਿਚਾਰ ਸਭ ਤੋਂ ਪਹਿਲਾਂ ਹੇਅਰ ਡ੍ਰੈਸਰ ਅਤੇ ਇਨੋਵੇਟਰ, ਫਿਲਿਪ ਮੈਕਕ੍ਰਾਰੀ ਨੂੰ ਆਇਆ, ਜਦੋਂ ਉਹ ਅਲਾਸਕਾ ਦੇ ਪ੍ਰਿੰਸ ਵਿਲੀਅਮ ਸਾਊਂਡ ਵਿਚ 1989 ਦੇ ਤੇਲ ਰਿਸਾਅ ਦੀ ਫੁਟੇਜ ਦੇਖ ਰਹੇ ਸਨ। ਉਨ੍ਹਾਂ ਨੇ ਦੇਖਿਆ ਕਿ ਬਿਪਦਾ ਦੇ ਨੇੜੇ-ਤੇੜੇ ਦੇ ਜਾਨਵਰਾਂ ਦੇ ਵਾਲ, ਖੰਭ ਅਤੇ ਫਰ ਤੇਲ ਨੂੰ ਕਿਵੇਂ ਆਕਰਸ਼ਿਤ ਕਰਦੇ ਹਨ।

ਇਸ ਤੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੇ ਕੋਲ ਇਹ ਸਮੱਗਰੀ ਵਾਧੂ ਹੈ, ਜਿਸਨੂੰ ਉਹ ਆਪਣੇ ਹਰੇਕ ਗਾਹਕ ਦੇ ਵਾਲ ਕੱਟਣ ਤੋਂ ਬਾਅਦ ਸੁੱਟ ਦਿੰਦਾ ਹੈ। ਇਸ ਲਈ ਮੈਕਕ੍ਰਾਰੀ ਨੇ ਇੱਕ ਪ੍ਰਯੋਗ ਕਰਨ ਦਾ ਫ਼ੈਸਲਾ ਕੀਤਾ। ਮੋਟਰ ਤੇਲ ਦੇ ਨਾਲ ਆਪਣੀ ਕਲਪਨਾ ਦਾ ਪ੍ਰੀਖਣ ਕੀਤਾ ਅਤੇ ਦੇਖਿਆ ਕਿ ਇਹ ਕੰਮ ਕਰ ਗਿਆ।