ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਥਿਤ ਮਸ਼ਹੂਰ ਬਾਬਾ ਦਾ ਢਾਬੇ ਦੇ ਮਾਲਕ 80 ਸਾਲ ਦੇ ਕਾਂਤਾ ਪ੍ਰਸਾਦ ਨੂੰ ਵੀਰਵਾਰ ਰਾਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਸਫਦਰਜੰਗ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਜਾਰੀ ਹੈ। ਹੁਣੇ ਬਾਬਾ ਕਾਂਤਾ ਪ੍ਰਸਾਦ ਖ਼ਤਰੇ ਤੋਂ ਬਾਹਰ ਹਨ। ਪੁਲਿਸ ਨੂੰ ਇਸ ਬਾਰੇ ਵਿੱਚ ਹਸਪਤਾਲ ਤੋਂ ਹੀ ਜਾਣਕਾਰੀ ਮਿਲੀ ਹੈ। ਹਾਲ ਹੀ ਵਿੱਚ, ਉਸ ਨੇ ਯੂ-ਟਿਊਬਰ ਤੋਂ ਮੁਆਫੀ ਵੀ ਮੰਗੀ ਸੀ, ਜਿਸ ਨੇ ਪਹਿਲਾਂ ਲੌਕਡਾਊਨ ਦੌਰਾਨ ਬਾਬੇ ਦੀ ਵੀਡੀਓ ਬਣਾਈ ਸੀ ਤੇ ਉਹ ਰਾਤੋ-ਰਾਤ ਮਸ਼ਹੂਰ ਹੋ ਗਏ ਸਨ।

ਦਿੱਲੀ ਪੁਲਿਸ ਦੇ ਡੀਸੀਪੀ ਸਾਊਥ ਅਤੁਲ ਠਾਕੁਰ ਨੇ ਬਿਆਨ ਦਿੱਤਾ ਹੈ ਕਿ 80 ਸਾਲ ਦੇ ਕਾਂਤਾ ਪ੍ਰਸਾਦ ਨੂੰ ਦੇਰ ਰਾਤ ਸਫਦਰਜੰਗ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਕਾਂਤਾ ਪ੍ਰਸਾਦ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਨੀਂਦ ਦੀਆਂ ਗੋਲੀਆਂ ਖਾਇਆ ਹੋਇਆ ਸਨ। ਕਾਂਤਾ ਪ੍ਰਸਾਦ ਦੇ ਬੇਟੇ ਦਾ ਬਿਆਨ ਲੈ ਲਿਆ ਗਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਂਤਾ ਦੀ ਪਤਨੀ ਬਦਾਮਾ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਤੀ ਪਿਛਲੇ ਕੁਝ ਦਿਨਾਂ ਤੋਂ ਤਣਾਅ ਵਿਚ ਸਨ।

Author