ਪੰਜਾਬ ਸਰਕਾਰ ਨੇ ਪੈਨਸ਼ਨ ਵੰਡ ਅਥਾਰਿਟੀ (ਬੈਂਕਾਂ) ਨੂੰ ਹਦਾਇਤਾਂ ਦਿੱਤੀਆਂ ਹਨ ਕਿ 1.1.2016 ਤੋਂ ਬਾਅਦ ਐਕਸਟੈਨਸ਼ਨ ਪੂਰੀ ਹੋਣ ’ਤੇ ਸੇਵਾ ਮੁਕਤ ਹੋਏ ਮੁਲਾਜ਼ਮਾਂ ਲਈ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੈਨਸ਼ਨਰਾਂ ਲਈ ਪੈਨਸ਼ਨ ਵਧਾਈ ਜਾਵੇ।
ਵਿੱਤ ਵਿਭਾਗ ਨੇ ਇਕ ਪੱਤਰ ਵਿਚ ਕਿਹਾ ਕਿ ਅਜਿਹਾ ਧਿਆਨ ਵਿਚ ਆਇਆ ਹੈ ਕਿ ਜਿਹੜੇ ਮੁਲਾਜ਼ਮ 1.1.2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਹਨ, ਉਹਨਾਂ ਲਈ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋ ਗਈਆਂ ਹਨ ਪਰ ਜਿਹੜੇ ਮੁਲਾਜ਼ਮ 1.1.2016 ਨੂੰ ਸੇਵਾ ਮੁਕਤ ਹੋਣੇ ਸਨ ਐਕਸਟੈਨਸ਼ਨ ਕਾਰਨ ਇਸ ਮਿਤੀ ਤੋਂ ਬਾਅਦ ਸੇਵਾ ਮੁਕਤ ਹੋਏ, ਉਹਨਾਂ ਲਈ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਨਹੀਂ ਹੈ। ਇਸ ਲਈ ਅਜਿਹੇ ਮੁਲਾਜ਼ਮਾਂ ਵਾਸਤੇ ਇਹ ਕਮਿਸ਼ਨ ਫ਼ੌਰੀ ਲਾਗੂ ਕੀਤਾ ਜਾਵੇ।