ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਹੈ।ਪਰ ਹੁਣ ਸੂਬੇ ਵਿਚ ਕੋਰੋਨਾ ਕੇਸਾਂ ਦਰਮਿਆਨ ਇੱਕ ਰਾਹਤ ਭਰੀ ਖਬਰ ਆਈ ਹੈ। ਪੰਜਾਬ ਰਾਜ ਵਿੱਚ ਮੌਤ ਦੀ ਦਰ ਘੱਟ ਗਈ ਹੈ ਅਤੇ ਕੋਰੋਨਾ ਦੇ ਕੇਸ ਵੀ ਦਿਨੋ-ਦਿਨ ਘੱਟ ਹੋ ਰਹੇ ਹਨ। ਜਿਸ ਨਾਲ ਪ੍ਰਸ਼ਾਸਨ ਦੀਆਂ ਚਿੰਤਾਵਾਂ ਕਾਫੀ ਘੱਟ ਹੋਈਆਂ ਹਨ।

ਪਰ ਸ਼ੁੱਕਰਵਾਰ ਨੂੰ 89 ਮਰੀਜ਼ਾਂ ਦੀ ਮੌਤ ਦੀ ਲਾਗ ਦੀ ਪੁਸ਼ਟੀ ਕੀਤੀ ਗਈ ਹੈ। ਪਰ ਰਾਹਤ ਵਾਲੀ ਗੱਲ ਇਹ ਹੈ ਕਿ 17 ਜ਼ਿਲ੍ਹਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 5 ਤੋਂ ਹੇਠਾਂ ਰਹਿ ਗਈ ਹੈ। ਸਿਰਫ 10 ਮੌਤਾਂ ਪਟਿਆਲਾ ਵਿੱਚ ਹੋਈਆਂ, ਲੁਧਿਆਣਾ, ਮੁਕਤਸਰ ਤੇ ਸੰਗਰੂਰ ਵਿੱਚ 9-9 ਅਤੇ ਬਠਿੰਡਾ ਵਿੱਚ 8-8 ਮੌਤਾਂ ਹੋਈਆਂ।ਪਰ ਇਸਤੋਂ ਪਹਿਲਾਂ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ।

ਹੁਣ ਤੱਕ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 14930 ਤੱਕ ਪਹੁੰਚ ਗਈ ਹੈ। ਨਵੇਂ ਕੇਸਾਂ ਦੇ ਮਾਮਲੇ ਵਿਚ 12 ਜ਼ਿਲ੍ਹੇ ਅਜਿਹੇ ਹਨ ,ਜਿਥੇ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਲੁਧਿਆਣਾ ਵਿੱਚ ਸਭ ਤੋਂ ਵੱਧ 200 ਕੇਸ ਦਰਜ ਹੋਏ ਹਨ।ਜਦੋਂ ਕਿ ਜਲੰਧਰ ਵਿੱਚ 163, ਬਠਿੰਡਾ ਦੇ 156, ਅੰਮ੍ਰਿਤਸਰ -144, ਪਟਿਆਲਾ -130, ਫਾਜ਼ਿਲਕਾ ਵਿੱਚ 130 ਨਵੇਂ ਕੇਸ ਦਰਜ ਹਨ। ਸ਼ੁੱਕਰਵਾਰ ਨੂੰ 2010 ਨਵੇਂ ਮਰੀਜ਼ ਮਿਲਣ ਤੋਂ ਬਾਅਦ, ਸੰਕਰਮਿਤ ਕੁਲ 574201 ਹੋ ਗਏ ਹਨ। ਐਕਟਿਵ ਮਰੀਜ਼ਾਂ ਦੀ ਗਿਣਤੀ 26,110 ਹਨ।