ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ 7 ਲੱਖ ਤੋਂ ਜ਼ਿਆਦਾ ਸਰਕਾਰੀ ਮੁਲਾਜ਼ਮਾਂ ਨੂੰ ਜੁਲਾਈ ‘ਚ ਪਹਿਲਾਂ ਨਾਲੋਂ ਵੱਧ ਸੈਲਰੀ ਮਿਲੇਗੀ । ਉਨ੍ਹਾਂ ਦੀ ਸੈਲਰੀ ‘ਚ ਕਰੀਬ 3 ਗੁਣਾ ਤਕ ਇਜਾਫ਼ਾ ਹੋਵੇਗਾ। ਇਸ ਨਾਲ ਉਨ੍ਹਾਂ ਦੀ ਮਿਨੀਮਮ ਸੈਲਰੀ 6950 ਰੁਪਏ ਤੋਂ ਵਧ ਕੇ 18000 ਰੁਪਏ ਮਹੀਨਾ ਹੋ ਜਾਵੇਗੀ। ਮਤਲਬ ਕਿ ਉਹ ਵੀ ਹੁਣ ਕੇਂਦਰੀ ਮੁਲਾਜ਼ਮਾਂ ਦੇ 7th Pay Matrix ਦੇ ਬਰਾਬਰ ਸੈਲਰੀ ਪਾਉਣਗੇ। ਪੰਜਾਬ ਦੇ 5.4 ਲੱਖ ਮੁਲਾਜ਼ਮਾਂ ਨੂੰ ਜੁਲਾਈ ਤੋਂ ਨਵਾਂ ਤਨਖ਼ਾਹ ਸਕੇਲ ਮਿਲਣ ਲੱਗੇਗਾ। ਇਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵੀ ਇਸ ਨੂੰ ਆਪਣੇ ਇੱਥੇ ਲਾਗੂ ਕਰੇਗਾ।

ਪੰਜਾਬ ਸਰਕਾਰ ਨੇ 6th Pay Commission ਦੀਆਂ ਸਿਫਾਰਿਸ਼ਾਂ ਨੂੰ ਮੰਨਦਿਆਂ ਸੈਲਰੀ ‘ਚ ਵਾਧੇ ਨੂੰ ਹਰੀ ਝੰਡੀ ਦਿੱਤੀ ਹੈ। ਇਸ ਨੂੰ 1 ਜੁਲਾਈ 2021 ਤੋਂ ਲਾਗੂ ਕਰਨ ਦਾ ਫ਼ੈਸਲਾ ਹੋਇਆ ਹੈ। ਸਰਕਾਰ ਨੇ ਕਮਿਸ਼ਨ ਦੀ ਜ਼ਿਆਦਾਤਰ ਸਿਫ਼ਾਰਿਸ਼ਾਂ ਮੰਨ ਲਈਆਂ ਹਨ। ਆਲ ਇੰਡੀਆ ਅਕਾਊਂਟ ਤੇ ਆਡਿਟ ਕਮੇਟੀ ਦੇ ਜਨਰਲ ਸੇਕ੍ਰੇਟਰੀ ਐੱਚਐੱਸ ਤਿਵਾਰੀ ਨੇ ਦੱਸਿਆ ਕਿ ਕੇਂਦਰ ਹੋਵੇ ਸੂਬਾ ਸਰਕਾਰ ਉਹ ਸਮੇਂ-ਸਮੇਂ ‘ਤੇ ਆਪਣੇ ਮੁਲਾਜ਼ਮਾਂ ਦਾ ਸੈਲਰੀ ਰਿਵਾਈਜ਼ ਕਰਦੀ ਹੈ। ਪੰਜਾਬ ‘ਚ 6ਵਾਂ ਤਨਖ਼ਾਹ ਸਕੇਲ ਲਾਗੂ ਹੋਇਆ ਹੈ। ਹਾਲਾਂਕਿ ਉਨ੍ਹਾਂ ਦੀ ਸੈਲਰੀ ਤੇ ਕੇਂਦਰੀ ਮੁਲਾਜ਼ਮਾਂ ਦੀ ਸੈਲਰੀ ‘ਚ ਜ਼ਿਆਦਾ ਫ਼ਰਕ ਨਹੀਂ ਰਹਿ ਜਾਵੇਗਾ ਕਿਉਂਕਿ 6ਵੇਂ ਤਨਖ਼ਾਹ ਕਮਿਸ਼ਨ ਨੇ 7th Pay Matrix ਨੂੰ ਦੇਖ ਕੇ ਹੀ ਆਪਣਾ ਪੇ ਸਟ੍ਰਕਚਰ ਤਿਆਰ ਕੀਤਾ ਹੋਵੇਗਾ।