ਰੋਮਾਂਟਿਕ ਕਾਮੇਡੀ ਫਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ ‘ਮਾਹੀ ਮੇਰਾ ਨਿੱਕਾ ਜਿਹਾ’ ਦੀ ਕਹਾਣੀ ਬਿਲਕੁਲ ਵੱਖਰੀ ਹੈ। ਫਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਹਾਣੀ ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਹੋਵੇਗੀ।
ਆਮ ਤੌਰ ‘ਤੇ ਕੁੜੀਆਂ ਤੇ ਮੁੰਡਿਆਂ ਦੇ ਆਪਣੇ ਜੀਵਨ ਸਾਥੀਆਂ ਦੀ ਦਿੱਖ, ਕੱਦ ਤੇ ਸ਼ਖਸੀਅਤ ਲਈ ਬਹੁਤ ਸਾਰੇ ਸੁਪਨੇ ਤੇ ਉਮੀਦਾਂ ਹੁੰਦੀਆਂ ਹਨ ਤਾਂ ਜੋ ਉਹ ਸਭ ਤੋਂ ਵਧੀਆ ਮੇਲ ਦਾ ਹੋਵੇ। ਹਾਲਾਂਕਿ ਫਿਲਮ ਦੀ ਮੁੱਖ ਅਦਾਕਾਰਾ ‘ਹਸ਼ਨੀਨ ਚੌਹਾਨ’, ਪੁਰਸ਼ ਲੀਡ ‘ਪੁਖਰਾਜ ਭੱਲਾ’ ਨਾਲ ਵਿਆਹ ਕਰੇਗੀ, ਜਿਸ ਦਾ ਕੱਦ ਛੋਟਾ ਹੈ।
ਦਰਸ਼ਕਾਂ ਵਲੋਂ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 3 ਜੂਨ 2022 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋ ਰਹੀ ਹੈ। ਸਤਿੰਦਰ ਸਿੰਘ ਦੇਵ ਇਸ ਫਿਲਮ ਦੇ ਡਾਇਰੈਕਟਰ ਹਨ। ਇਸ ਦੇ ਨਾਲ ਹੀ ਰਾਜੀਵ ਸਿੰਗਲਾ ਇਸ ਫਿਲਮ ਦੇ ਪ੍ਰੋਡਿਊਸਰ ਹਨ। ਪੁਖਰਾਜ ਤੇ ਹਸ਼ਨੀਨ ਤੋਂ ਇਲਾਵਾ ਫਿਲਮ ਦੀ ਮਸ਼ਹੂਰ ਕਾਸਟ ਵਿੱਚ ਜਸਵਿੰਦਰ ਭੱਲਾ, ਕਰਨਵੀਰ ਦਿਓਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਹਨੀ ਮੱਟੂ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਹਨ।