ਮਹਾਰਾਸ਼ਟਰ ਦੇ ਪੁਣੇ ‘ਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਪੁਣੇ ‘ਚ ਯਰਵਦਾ ਇਲਾਕੇ ਦੇ ਸ਼ਾਸਤਰੀਨਗਰ ‘ਚ ਨਿਰਮਾਣ ਅਧੀਨ ਇਮਾਰਤ ਦਾ ਇਕ ਹਿੱਸਾ ਡਿੱਗਣ ਨਾਲ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਲ ਅਤੇ ਪੁਲਿਸ ਕਰਮੀ ਮਲਬੇ ‘ਚ ਫਸੇ ਲੋਕਾਂ ਨੂੰ ਕੱਢਣ ਦੇ ਕੰਮ ‘ਚ ਜੁਟੇ ਹਨ। ਪੁਲਿਸ ਡਿਪਟੀ ਕਮਿਸ਼ਨਰ ਰੋਹੀਦਾਸ ਪਵਾਰ ਨੇ ਕਿਹਾ,”ਭੂਮੀਗਤ ਤਲ ‘ਤੇ ਇਕ ਸਲੈਬ ਬਣਾਉਣ ਲਈ ਲਗਾਇਆ ਗਿਆ ਸਟੀਲ ਦਾ ਢਾਂਚਾ ਵੀਰਵਾਰ ਦੇਰ ਰਾਤ ਢਹਿ ਗਿਆ। ਉੱਥੇ ਕੰਮ ਕਰ ਰਹੇ 5 ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਪੀਐੱਮ ਮੋਦੀ ਦੇ ਹਵਾਲੇ ਤੋਂ ਟਵੀਟ ਕੀਤਾ,”ਪੁਣੇ ਦੀ ਇਕ ਨਿਰਮਾਣ ਅਧੀਨ ਇਮਾਰਤ ‘ਚ ਹੋਏ ਹਾਦਸੇ ਤੋਂ ਦੁਖ਼ੀ ਹਾਂ। ਪੀੜਤ ਪਰਿਵਾਰ ਵਾਲਿਆਂ ਦੇ ਪ੍ਰਤੀ ਮੇਰੀ ਹਮਦਰਦੀ ਹੈ। ਹਾਦਸੇ ‘ਚ ਜ਼ਖਮੀ ਸਾਰੇ ਲੋਕਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।”