ਨਿਊਜ਼ੀਲੈਂਡ ਨੇ ਇੱਥੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਨਿਊਜ਼ੀਲੈਂਡ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਟੀਮ ਨੇ 45.5 ਓਵਰਾਂ ਵਿੱਚ ਦੋ ਵਿਕਟਾਂ ਗਵਾਉਣ ਤੋਂ ਬਾਅਦ ਇਹ ਟੀਚਾ ਪੂਰਾ ਕਰ ਲਿਆ।

ਨਿਊਜ਼ੀਲੈਂਡ ਦੀ ਇਸ ਜਿੱਤ ‘ਚ ਕਪਤਾਨ ਕੇਨ ਵਿਲੀਅਮਸਨ (52) ਤੇ ਰੌਸ ਟੇਲਰ (47) ਦਾ ਅਹਿਮ ਯੋਗਦਾਨ ਰਿਹਾ। ਇਸ ਤੋਂ ਪਹਿਲਾਂ ਭਾਰਤ ਦੀ ਦੂਜੀ ਪਾਰੀ 170 ਦੌੜਾਂ ਉੱਤੇ ਸਿਮਟ ਗਈ ਸੀ। ਭਾਰਤੀ ਟੀਮ ਮੁਕਾਬਲਾ ਜਿੱਤਣ ਲਈ ਦੂਜੀ ਪਾਰੀ ਵਿੱਚ ਵੱਧ ਸਕੋਰ ਬਣਾਉਣਾ ਚਾਹੁੰਦੀ ਸੀ ਪਰ ਕੀਵੀ ਗੇਂਦਬਾਜ਼ ਟਿੰਮ ਸਾਊਦੀ ਨੇ ਚਾਰ, ਟ੍ਰੈਂਟ ਬੋਲਟ ਨੇ ਤਿੰਨ, ਕਾਇਲੀ ਜੈਮੀਸਨ ਨੇ ਦੋ ਅਤੇ ਨੀਲ ਵੈਗਨਰ ਨੇ ਇੱਕ ਵਿਕਟ ਲੈ ਕੇ ਭਾਰਤੀ ਟੀਮ ਨੂੰ 170 ਦੌੜਾਂ ’ਤੇ ਹੀ ਰੋਕ ਲਿਆ।

ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ ਬਣਾਈਆਂ 249 ਦੌੜਾਂ ਦੇ ਆਧਾਰ ’ਤੇ 32 ਦੌੜਾਂ ਦੀ ਲੀਡ ਮਿਲੀ ਸੀ, ਜੋ ਅੱਜ ਮੈਚ ਦੇ ਆਖ਼ਰੀ ਅਤੇ ਛੇਵੇਂ ਦਿਨ ਫ਼ੈਸਲਾਕੁੰਨ ਸਾਬਤ ਹੋਈ। ਇਸ ਪ੍ਰਕਾਰ ਨਿਊਜ਼ੀਲੈਂਡ ਦੀ ਟੀਮ ਨੇ ਇੱਕ ਸ਼ਾਨਦਾਰ ਪ੍ਰਦਰਸ਼ਨ ਨਾਲ ਇਸ ਜਿੱਤ ਦੀ ਪ੍ਰਾਪਤੀ ਕੀਤੀ।

 

LEAVE A REPLY

Please enter your comment!
Please enter your name here