ਗੁਰਦਾਸਪੁਰ: ਦੇਸ਼ ਵਿਚ ਕੋਰੋਨਾ ਕਾਰਨ ਲਗਾਏ ਗਏ ਲੌਕਡਾਊਨ ਕਾਰਨ ਹਰ ਇਕ ਵਰਗ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ।ਹਰ ਇੱਕ ਵਿਅਕਤੀ ਨੂੰ ਅਨੇਕਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ।ਪਰ ਇਸਦਾ ਸਭ ਤੋਂ ਵੱਧ ਪ੍ਰਭਾਵ ਵਿਆਹਾਂ-ਸ਼ਾਦੀਆਂ ਵਿੱਚ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸੱਭਿਆਚਾਰਕ ਗਰੁੱਪਾਂ ਦੇ ਉੱਪਰ ਪਿਆ ਹੈ।ਅਜਿਹੀ ਹੀ ਇਕ ਗੁਰਦਾਸਪੁਰ ਦੀ ਡਾਂਸਰ ਹੈ,ਜੋ ਲੌਕਡਾਉਨ ਵਿੱਚ ਕੰਮਕਾਜ ਠੱਪ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਨਸ਼ੇੜੀ ਮਰੀਜ਼ਾਂ ਨੂੰ ਡਾਂਸ ਅਤੇ ਯੋਗਾ ਸਿਖਾ ਕੇ ਆਪਣਾ ਪੇਟ ਪਾਲ ਰਹੀ ਹੈ।

ਇਹ ਡਾਂਸਰ ਪਹਿਲਾਂ ਖੁਦ ਵੀ ਨਸ਼ੇ ਦੀ ਆਦੀ ਸੀ ਅਤੇ ਹੁਣ ਨਸ਼ਿਆਂ ਨੂੰ ਛੱਡ ਦੂਸਰਿਆਂ ਨੂੰ ਜਾਗਰੂਕ ਕਰ ਰਹੀ ਹੈ।ਇਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਹਿ ਰਹੀ ਹੈ।ਇਸ ਡਾਂਸਰ ਨੇ ਖ਼ਾਸ ਗੱਲਬਾਤ ਵਿਚ ਨਸ਼ਿਆਂ ਦੀ ਦਲ- ਦਲ ਵਿੱਚ ਫਸੀਆਂ ਕੁੜੀਆਂ ਬਾਰੇ ਵੀ ਕਈ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ।ਆਪਣੀ ਦਾਸਤਾਨ ਸੁਣਾਉਂਦੇ ਹੋਏ ਇਸ ਡਾਂਸਰ ਨੇ ਦੱਸਿਆ ਕਿ ਉਹ ਲੌਕਡਾਉਣ ਤੋਂ ਪਹਿਲਾਂ ਸਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਗਰੁੱਪ ਵਿੱਚ ਦੋ ਸਾਲ ਕੰਮ ਕਰਨ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ ਅਤੇ ਕਰੀਬ ਇਕ ਸਾਲ ਉਸ ਨੇ ਨਸ਼ਾ ਕੀਤਾ।

ਉਸਨੇ ਦੱਸਿਆ ਕਿ ਲੌਕਡਾਊਨ ਦੌਰਾਨ ਨਸ਼ਾ ਨਾ ਮਿਲਣ ਕਾਰਨ ਉਸ ਨੂੰ ਕਾਫੀ ਪ੍ਰੇਸ਼ਾਨੀ ਹੋਣ ਲੱਗੀ ਅਤੇ ਉਸਨੇ ਆਪਣੇ ਆਪ ਨੂੰ ਨਸ਼ੇ ਤੋਂ ਦੂਰ ਕਰਨ ਦਾ ਫੈਸਲਾ ਕੀਤਾ।ਉਹ ਗੁਰਦਾਸਪੁਰ ਦੇ ਇਕ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਹੋ ਗਈ ।ਜਿੱਥੇ ਉਸ ਨੇ ਤਿੰਨ ਮਹੀਨਿਆਂ ਤੋਂ ਬਾਅਦ ਨਸ਼ੇ ਦੀ ਭੈੜੀ ਆਦਤ ਨੂੰ ਤਿਆਗ ਕੇ ਇੱਕ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ।

ਉਸ ਨੇ ਫ਼ੈਸਲਾ ਕੀਤਾ ਕਿ ਉਹ ਇਸ ਨਸ਼ਾ ਮੁਕਤੀ ਕੇਂਦਰ ਵਿਚ ਹੀ ਰਹਿ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਇਸ ਨਸ਼ੇ ਦੀ ਬੁਰੀ ਲੱਤ ਬਾਰੇ ਜਾਗਰੂਕ ਕਰੇਗੀ ਅਤੇ ਨਸ਼ੇ ਦੀ ਦਲ-ਦਲ ਵਿਚੋਂ ਬਾਹਰ ਕੱਢੇਗੀ। ਇਸ ਮਕਸਦ ਨਾਲ ਹੀ ਇਸ ਡਾਂਸਰ ਨੇ ਨਸ਼ਾ ਮੁਕਤੀ ਕੇਂਦਰ ‘ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਸ਼ੇ ਵਿੱਚ ਫਸੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ‘ਚੋ ਬਾਹਰ ਨਿਕਲਣ ਲਈ ਪ੍ਰੇਰਿਤ ਕਰਨਾ ਸ਼ੁਰੂ ਕਰ ਦਿੱਤਾ।

 

LEAVE A REPLY

Please enter your comment!
Please enter your name here