ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਣ (Coronavirus In India) ਦੀ ਦੂਜੀ ਲਹਿਰ ਹੌਲੀ – ਹੌਲੀ ਕਮਜ਼ੋਰ ਪੈ ਰਹੀ ਹੈ। ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਸੰਕਰਮਣ ਦੇ ਇੱਕ ਲੱਖ ਤੋਂ ਥੋੜ੍ਹੇ ਜ਼ਿਆਦਾ ਨਵੇਂ ਮਾਮਲੇ ਦਰਜ਼ ਕੀਤੇ ਗਏ। ਉਥੇ ਹੀ ਇਸ ਦੌਰਾਨ 2427 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1 ਲੱਖ 74 ਹਾਜ਼ਰ 399 ਲੋਕ ਠੀਕ ਵੀ ਹੋਏ ਹਨ। ਦੂਜੀ ਲਹਿਰ ਸ਼ੁਰੂ ਹੋਣ ਦੇ 61 ਦਿਨ ਬਾਅਦ ਦੇਸ਼ ਵਿੱਚ ਇਨ੍ਹੇ ਘੱਟ ਮਾਮਲੇ ਆਏ ਹਨ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਅਨੁਸਾਰ, ਸੋਮਵਾਰ ਨੂੰ ਇੱਕ ਦਿਨ ਵਿੱਚ ਠੀਕ ਹੋਏ ਲੋਕਾਂ ਦੀ ਗਿਣਤੀ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਵਿੱਚ 76,190 ਦੀ ਗਿਰਾਵਟ ਦਰਜ਼ ਕੀਤੀ ਗਈ। ਦੱਸਿਆ ਗਿਆ ਕਿ ਦੇਸ਼ ਵਿੱਚ ਫਿਲਹਾਲ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 14,01,609 ਡਿਸਚਾਰਜ ਮਰੀਜ਼ਾਂ ਦੀ ਗਿਣਤੀ 2,71,59,180 ਅਤੇ ਲਾਸ਼ਾਂ ਦੀ ਗਿਣਤੀ 3,49,186 ਹੋ ਗਈ ਹੈ।