ਥਾਣਾ ਸਿਟੀ ਪੱਟੀ ਦੀ ਪੁਲਿਸ ਵੱਲੋਂ ਚੋਰੀ ਦੇ 5 ਮੋਟਰਸਾਈਕਲ ਸਮੇਤ ਇੱਕ ਦੋਸ਼ੀ ਗ੍ਰਿਫਤਾਰ

0
55

ਮਾਨਯੋਗ ਸ੍ਰੀ ਧਰੂਮਨ ਐਚ. ਨਿੰਬਾਲੇ (ਆਈ.ਪੀ.ਐਸ) ਐਸ.ਐਸ.ਪੀ ਤਰਨਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਕੁਲਜਿੰਦਰ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜਨ ਪੱਟੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸ.ਆਈ ਲਖਬੀਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਪੱਟੀ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਭੇਜੀਆ ਗਈਆਂ ਸਨ।

ਏ.ਐਸ.ਆਈ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੇਰਕਾ ਚੌਂਕ ਪੱਟੀ ਮੌਜੂਦ ਸੀ, ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਵੀਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੁਹਾਵਾ ਜੋ ਕਿ ਆਪਣੇ ਸਾਥੀਆਂ ਸਮੇਤ ਧਾਰਿਮਕ ਸਥਾਨਾਂ,ਭੀੜ-ਭੜੱਕੇ ਵਾਲੀ ਜਗ੍ਹਾਂ, ਬੈਂਕਾਂ ਅਤੇ ਆਈਲੈਟਸ ਸੈਂਟਰਾਂ ਦੇ ਬਾਹਰੋਂ ਮੋਟਰਸਾਈਕਲ,ਟਰੱਕ ਅਤੇ ਕਾਰਾਂ ਅਦਿ ਚੋਰੀ ਕਰਨ ਅਤੇ ਅੱਗੇ ਵੇਚਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਉਹ ਚੋਰੀ ਦੇ ਸਪਲੈਂਡਰ ਮੋਟਰਸਾਈਕਲ ਬਿਨ੍ਹਾ ਨੰਬਰੀ ਤੇ ਸਵਾਰ ਹੋ ਕੇ ਲਾਹੌਰ ਚੌਂਕ ਤੋਂਵੇਰਕਾ ਚੌਂਕ ਪੱਟੀ ਨੂੰ ਆ ਰਿਹਾ ਹੈ। ਜੇਕਰ ਉਸ ਨੂੰ ਕਾਬੂ ਕੀਤਾ ਜਾਵੇ, ਤਾਂ ਕਾਫੀ ਚੋਰੀ ਦੇ ਮੋਟਰਸਾਈਕਲ ਬਰਾਮਦ ਹੋ ਸਕਦੇ ਹਨ।ਜੋ ਮੁਖਬਰ ਦੀ ਇਤਲਾਹ ਤੇ ਨਾਕਾਬੰਦੀ ਕਰਕੇ ਵੀਰਪਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸੁਹਾਵਾ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ।

ਜਿਸ ਪਰ ਮੁਕੱਦਮਾ ਨੰਬਰ 74 ਮਿਤੀ 23.05.2021 ਜੁਰਮ 379/411-ਭ.ਦ.ਸ ਥਾਣਾ ਸਿਟੀ ਪੱਟੀ ‘ਚ ਦਰਜ  ਕੀਤਾ ਗਿਆ।  ਉਕਤ ਗ੍ਰਿਫਤਾਰ ਦੋਸ਼ੀ ਦੀ ਪੁੱਛਗਿੱਛ ਤੋਂ ਉਸ ਪਾਸੋਂ ਚੋਰੀ ਦੇ 3 ਹੀਰੋ ਸਪਲੈਂਡਰ ਮੋਟਰਸਾਈਕਲ, 1 ਪਲਸਰ ਮੋਟਰਸਾਈਕਲ ਹੋਰ ਬਰਾਮਦ ਹੋਏ। ਇਸ ਤਰਾਂ ਦੋਸ਼ੀ ਪਾਸੋਂ ਕੁੱਲ 5 ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ।

LEAVE A REPLY

Please enter your comment!
Please enter your name here