ਤੇਜ਼ਾਬ ਟੈਂਕਰ ਤੇ ਸ਼ਰਾਬ ਦੇ ਭਰੇ ਕੈਂਟਰ ਵਿੱਚ ਟੱਕਰ ਕਾਰਨ ਦੋਵਾਂ ਵਾਹਨਾਂ ਨੂੰ ਅੱਗ ਲੱਗੀ, ਇੱਕ ਦੀ ਮੌਤ

0
42

ਸ੍ਰੀ ਆਨੰਦਪੁਰ ਸਾਹਿਬ : ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ’ਤੇ ਕਸਬਾ ਭਨੂਪਲੀ ਕੋਲ ਤੇਜ਼ਾਬ ਨਾਲ ਭਰੇ ਟੈਂਕਰ ਅਤੇ ਸ਼ਰਾਬ ਦੇ ਨਾਲ ਭਰੇ ਕੈਂਟਰ ਦੀ ਸਿੱਧੀ ਟੱਕਰ ਹੋਣ ਨਾਲ ਦੋਵੇਂ ਗੱਡੀਆਂ ਵਿੱਚ ਅੱਗ ਲੱਗ ਗਈ। ਕੈਂਟਰ ਚਾਲਕ ਦੀ ਗੱਡੀ ਵਿੱਚ ਹੀ ਝੁਲਸਣ ਨਾਲ ਮੌਤ ਹੋ ਗਈ। ਖ਼ਬਰਾਂ ਅਨੁਸਾਰ ਦੇਸੀ ਸੰਗਤਰਾ ਨੰਬਰ ਵਨ ਸ਼ਰਾਬ ਨਾਲ ਭਰੀ ਕੈਂਟਰ ਗੱਡੀ ਜੋ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਨੰਗਲ ਆ ਰਹੀ ਸੀ ਅਤੇ ਦੂਜੇ ਪਾਸੇ ਤੇਜ਼ਾਬ ਨਾਲ ਭਰਿਆ ਟੈਂਕਰ ਨੰਗਲ ਤੋਂ ਸ਼੍ਰੀ ਆਨੰਦਪੁਰ ਸਾਹਿਬ ਜਾ ਰਿਹਾ ਸੀ। ਕਸਬਾ ਭਾਨੂਪਾਲੀ ਦੇ ਨੇੜੇ ਪਹੁੰਚਦੇ ਹੀ ਦੋਵਾਂ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜਿਸ ਦੇ ਨਾਲ ਦੋਵਾਂ ਗੱਡੀਆਂ ‘ਚ ਅੱਗ ਲੱਗ ਗਈ।

ਅੱਗ ਨੇ ਦੋਵਾਂ ਗੱਡੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਸ਼ਰਾਬ ਨਾਲ ਭਰੇ ਕੈਂਟਰ ਚਾਲਕ ਨੂੰ ਕੈਂਟਰ ਤੋਂ ਨਿਕਲਣ ਦਾ ਮੌਕਾ ਨਹੀਂ ਮਿਲਿਆ। ਜਿਸ ਦੀ ਵਜ੍ਹਾ ਨਾਲ ਉਹ ਕੈਂਟਰ ਵਿੱਚ ਹੀ ਅੱਗ ਵਿੱਚ ਝੁਲਸ ਗਿਆ ਅਤੇ ਉਸ ਦੀ ਮੌਤ ਹੋ ਗਈ। ਦੂਜੇ ਪਾਸੇ ਤੇਜ਼ਾਬ ਨਾਲ ਭਰੇ ਟੈਂਕਰ ਚਾਲਕ ਡਰਾਈਵਰ ਵਿੱਚ ਤੇਜੀ ਦਿਖਾਂਦੇ ਹੋਏ ਗੱਡੀ ਦੇ ਦੂਜੀ ਪਾਸੋਂ ਨਿਕਲ ਕੇ ਆਪਣੀ ਜਾਨ ਬਚਾਈ ਹਾਲਾਂਕਿ ਲੋਕ ਉੱਥੇ ਬਹੁਤ ਇੱਕਠੇ ਹੋ ਗਏ ਸਨ ਪਰ ਤੇਜ਼ਾਬ ਅਤੇ ਸ਼ਰਾਬ ਨਾਲ ਭਰੀ ਇਸ ਗੱਡੀਆਂ ਵਿੱਚ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਸੀ। ਜਿਸ ਨੂੰ ਫਾਇਰ ਬ੍ਰਿਗੇਡ ਨੇ ਆਕੇ ਬੁਝਾਇਆ।

LEAVE A REPLY

Please enter your comment!
Please enter your name here