ਮੁੰਬਈ- ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦਾ ਨਵਾਂ ਮਿਊਜ਼ਿਕ ਵੀਡੀਓ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਵਿੱਚ ਟੋਨੀ ਬਿੱਗ ਬਾੱਸ-14 ਫੇਮ ਨਿੱਕੀ ਤੰਬੋਲੀ ਦੇ ਨਾਲ ਰੋਮਾਂਸ ਕਰਦੇ ਦਿਖ ਰਹੇ ਹਨ। ਦੋਵਾਂ ਦੀ ਰੋਮਾਂਟਿਕ ਜੋੜੀ ਇਸ ਗਾਣੇ ਵਿਚ ਕਮਾਲ ਲੱਗ ਰਹੀ ਹੈ । ਇਸ ਦੇ ਨਾਲ ਹੀ ਗਾਣੇ ਦੀ ਧੁਨ ਅਤੇ ਬੋਲ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹਨ ਵਾਲ਼ੇ ਹਨ। ਟੋਨੀ ਦਾ ਨਵਾਂ ਗਾਣਾ ‘ਨੰਬਰ ਲਿੱਖ’ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ।
ਟੋਨੀ ਕੱਕੜ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ । ਟੋਨੀ ਆਪਣੇ ਆਪ ਨੂੰ ਇਸ ਗਾਣੇ ‘ਚ ਇੱਕ ਛੋਟਾ ਜਿਹਾ ਅੰਗਰੇਜ਼ੀ ਜਾਣਕਾਰ ਦੱਸਦਾ ਹੋਇਆ ਨਿੱਕੀ ਤੰਬੋਲੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦਿਆਂ ਆਪਣਾ ਮੋਬਾਈਲ ਨੰਬਰ ਲਿਖਣ ਲਈ ਕਹਿ ਰਿਹਾ ਹੈ । ਇਸ ਵੀਡੀਓ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਟੋਨੀ ਨੇ ਕੈਪਸ਼ਨ ਵਿੱਚ ਲਿਖਿਆ ‘ ਨੰਬਰ ਲਿਖ’, ਇਸ ਪੋਸਟ ‘ਤੇ ਹੁਣ ਤੱਕ ਸਾਢੇ 5 ਲੱਖ ਤੋਂ ਵੱਧ ਵਿਊ ਮਿਲ਼ ਚੁੱਕੇ ਹਨ । ਇਸ ‘ਤੇ ਫੈਨਜ਼ ਬਹੁਤ ਸਾਰੇ ਕਮੈਂਟ ਕਰ ਰਹੇ ਹਨ ।
View this post on Instagram
ਇਸ ਮਿਊਜ਼ਿਕ ਵੀਡੀਓ ਦੇ ਡਾਇਰੈਕਟਰ ਅੰਸ਼ੁਲ ਗਰਗ ਹਨ। ਇਸਦਾ ਨਿਰਦੇਸ਼ਨ ਅਗਮ ਮਾਨ ਅਤੇ ਅਜ਼ੀਮ ਮਾਨ ਨੇ ਕੀਤਾ ਹੈ। ਇਸ ਗਾਣੇ ਦੇ ਬੋਲ ਅਤੇ ਸੰਗੀਤ ਟੋਨੀ ਦੇ ਹਨ। ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ ਟੋਨੀ ਕੱਕੜ ਦੇ ਇਸ ਨਵੇਂ ਗਾਣੇ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਹ ਗਾਣਾ ਦੇਸੀ ਮਿਊਜ਼ਿਕ ਫੈਕਟਰੀ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।
ਇਸਦੇ ਨਾਲ ਹੀ ਇਸ ਮਿਊਜ਼ਿਕ ਵੀਡੀਓ ਦੀ ਕਾਫ਼ੀ ਸਮੇਂ ਤੋਂ ਚਰਚਾ ਹੋ ਰਹੀ ਸੀ । ਇਸ ਦੀ ਸ਼ੂਟਿੰਗ ਦੀਆਂ ਕੁਝ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਇੱਕ ਅਫਵਾਹ ਫੈਲ ਗਈ ਕਿ ਨਿੱਕੀ ਤੰਬੋਲੀ ਅਤੇ ਟੋਨੀ ਕੱਕੜ ਦੇ ਵਿਚਕਾਰ ਅਫੇਅਰ ਚਲ਼ ਰਿਹਾ ਹੈ। ਇਹ ਨਿੱਕੀ ਦਾ ਦੂਜਾ ਮਿਊਜ਼ਿਕ ਵੀਡੀਓ ਹੈ। ਇਸ ਤੋਂ ਪਹਿਲਾਂ ਉਸ ਦਾ ਮਿਊਜ਼ਿਕ ਵੀਡੀਓ ‘ਬਰਥਡੇ ਪਾਵਰੀ’ ਰਿਲੀਜ਼ ਕੀਤਾ ਜਾ ਚੁੱਕਾ ਹੈ।