ਟਵਿੱਟਰ ਨੇ ਪੰਜਾਬੀ ਗਾਇਕ ਜੈਜ਼ੀ ਬੀ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ। ਜੈਜ਼ੀ ਬੀ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਕਿਸਾਨਾਂ ਦੇ ਹੱਕ ਵਿਚ ਅਤੇ 84 ਦੇ ਬਾਰੇ ਬੋਲਣ ਲਈ ਉਸ ਦਾ ਟਵਿੱਟਰ ਅਕਾਊਂਟ ਬਲਾਕ ਕੀਤਾ ਗਿਆ। ਮਸ਼ਹੂਰ ਗਾਇਕ ਜੈਜ਼ੀ ਬੀ ਦੇ ਟਵਿੱਟਰ ਅਕਾਊਂਟ ‘ਤੇ ਟਵਿੱਟਰ ਇੰਡੀਆ ਨੇ ਰੋਕ ਲਗਾ ਦਿੱਤੀ ਹੈ। ਉਸ ਦਾ ਅਕਾਊਂਟ ਖੋਲ੍ਹਣ ‘ਤੇ, ਇਹ ਲਿਖਿਆ ਹੈ ਕਿ ਕਾਨੂੰਨੀ ਮੰਗ ਦੇ ਜਵਾਬ ਵਿਚ ਅਕਾਊਂਟ ਰੋਕ ਦਿੱਤਾ ਗਿਆ ਹੈ। ਜੈਜ਼ੀ ਬੀ ਟਵਿੱਟਰ ਦਾ ਕਿਰਿਆਸ਼ੀਲ ਉਪਭੋਗਤਾ ਸੀ ਅਤੇ ਅਚਾਨਕ ਉਸ ਦੇ ਖਾਤੇ ਨੂੰ ਰੋਕਣਾ ਹਰ ਕਿਸੇ ਨੂੰ ਹੈਰਾਨ ਕਰਨ ਵਾਲਾ ਹੈ।

ਜੈਜ਼ੀ ਬੀ ਇਕ ਵੱਡਾ ਪੰਜਾਬੀ ਕਲਾਕਾਰ ਹੈ ਅਤੇ ਉਸ ਦੇ ਖਾਤੇ ਨੂੰ ਰੋਕਣਾ ਕੋਈ ਆਮ ਗੱਲ ਨਹੀਂ ਹੈ। ਮਸਲਾ ਜਲਦੀ ਹੀ ਵੱਡਾ ਬਣ ਸਕਦਾ ਹੈ। ਜੈਜ਼ੀ ਬੀ ਇਕ ਅਧਿਕਾਰਤ ਬਿਆਨ ਵੀ ਦੇ ਸਕਦਾ ਹੈ ਅਤੇ ਟਵਿੱਟਰ ਇੰਡੀਆ ਵੀ ਜਲਦੀ ਇਸ ਦਾ ਕਾਰਨ ਸਾਹਮਣੇ ਆ ਸਕਦਾ ਹੈ।