ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ‘ਤੇ 7 ਲੋਕ ਕਲਿਆਣ ਮਾਰਗ ‘ਤੇ ਉੱਚ ਪੱਧਰੀ ਬੈਠਕ ਹੋਈ। ਇਸ ਬੈਠਕ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ਾਮਲ ਹਨ। ਇਸ ਬੈਠਕ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਵੀ ਪਹੁੰਚੇ ਹਨ। ਖ਼ਬਰਾਂ ਅਨੁਸਾਰ, ਇਹ ਬੈਠਕ ਦੇਸ਼ ਦੀ ਸੁਰੱਖਿਆ ਅਤੇ ਨੀਤੀ ਆਧਾਰਿਤ ਮੁੱਦਿਆਂ ਨੂੰ ਲੈ ਕੇ ਹੋਈ।

ਬੈਠਕ ਵਿੱਚ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਈ ਉੱਤਮ ਅਧਿਕਾਰੀ ਵੀ ਮੌਜੂਦ ਹਨ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਅਹਿਮ ਬੈਠਕ ‘ਚ ਜੰਮੂ ਹਮਲੇ ਨੂੰ ਲੈ ਕੇ ਵੀ ਚਰਚਾ ਹੋਈ। ਹਮਲੇ ਤੋਂ ਬਾਅਦ ਨਾਲ ਹੀ ਜੰਮੂ – ਕਸ਼ਮੀਰ ਵਿੱਚ ਸਾਰੇ ਸੁਰੱਖਿਆ ਏਜੰਸੀਆ ਅਲਰਟ ‘ਤੇ ਹਨ। ਉਥੇ ਹੀ ਮੰਗਲਵਾਰ ਨੂੰ ਜੰਮੂ ਏਅਰਪੋਰਟ ਕੰਪਲੈਕਸ ਵਿੱਚ ਸਥਿਤ ਏਅਰ ਫੋਰਸ ਸਟੇਸ਼ਨ ‘ਤੇ ਹੋਏ ਡਰੋਨ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਨੇ ਭਾਰਤੀ ਹਵਾਈ ਸੈਨਾ ਦੇ ਸਟੇਸ਼ਨ ‘ਤੇ ਹੋਏ ਆਪਣੇ ਪਹਿਲੇ ਕਿਸਮ ਦੇ ਅੱਤਵਾਦੀ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਇੱਕ ਪ੍ਰਵਕਤਾ ਨੇ ਦੱਸਿਆ ਕਿ ਜੰਮੂ ਏਅਰ ਫੌਜ ਸਟੇਸ਼ਨ ‘ਤੇ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਗਈ ਹੈ ।

Author