ਮੋਬਾਇਲ ਫੋਨ ਦਾ ਇਸਤੇਮਾਲ ਹੁਣ ਹਰ ਕੋਈ ਕਰ ਰਿਹਾ ਹੈ। ਇਹ ਸਭ ਦੀ ਇੱਕ ਜ਼ਰੂਰਤ ਬਣ ਗਿਆ ਹੈ।ਫੋਨ ਦਾ ਕਿਸੇ ਨਾ ਕਿਸੇ ਕਾਰਨ ਖਰਾਬ ਹੋਣਾ ਤਾਂ ਆਮ ਗੱਲ ਹੈ ਪਰ ਕਈ ਵਾਰ ਫੋਨ ਦੇ ਫੱਟਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿਚ ਧਮਾਕੇ ਤੋਂ ਬਾਅਦ ਖਰਾਬ ਹੋਏ ਇਕ ਫੋਨ ਨੂੰ ਵੀ ਦਿਖਾਇਆ ਗਿਆ ਹੈ। ਫੋਨ ਦੇ ਪਿਛਲੇ ਪੈਨਲ ਦਾ ਹੇਠਲਾ ਹਿੱਸਾ ਉੱਡ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਹ ਘਟਨਾ ਫੋਨ ਦੀ ਬੈਟਰੀ ਕਾਰਨ ਹੋਈ ਹੈ।
ਇਹ ਘਟਨਾ ਦਿੱਲੀ ਦੇ ਇੱਕ ਆਟੋ ਚਾਲਕ ਨਾਲ ਵਾਪਰੀ ਹੈ। ਉਸਨੇ ਕੁਝ ਮਹੀਨੇ ਪਹਿਲਾਂ ਹੀ ਇੱਕ ਨਵਾਂ ਓਪੋ ਸਮਾਰਟਫੋਨ ਖਰੀਦਿਆ ਸੀ। ਹਾਲ ਹੀ ਵਿੱਚ ਜਦੋਂ ਉਹ ਆਟੋ ਰਾਹੀਂ ਘਰ ਆ ਰਿਹਾ ਸੀ ਤਾਂ ਫੋਨ ਉਸਦੀ ਜੇਬ ਵਿੱਚ ਰੱਖਿਆ ਹੋਇਆ ਸੀ। ਵਿਅਕਤੀ ਦੇ ਅਨੁਸਾਰ ਅਚਾਨਕ ਫੋਨ ਤੋਂ ਧੂੰਆਂ ਉੱਠਣਾ ਸ਼ੁਰੂ ਹੋ ਗਿਆ, ਜਦੋਂ ਉਸਨੇ ਫੋਨ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਹੱਥ ਵੀ ਸੜ ਗਿਆ ਅਤੇ ਆਟੋ ਵਿੱਚ ਵੀ ਸੰਤੁਲਨ ਵਿਗੜ ਗਿਆ। ਆਟੋ ਦੇ ਡਿੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਨੂੰ ਵੀ ਕਾਫ਼ੀ ਸੱਟ ਲੱਗੀ ਹੈ। ਸਬੂਤ ਦੇ ਤੌਰ ‘ਤੇ ਆਦਮੀ ਨੇ ਆਪਣੀ ਸੜੀ ਹੋਈ ਪੈਂਟ ਅਤੇ ਰੁਮਾਲ ਵੀ ਦਿਖਾਇਆ।