ਤੰਦਰੁਸਤ ਸਰੀਰ ਲਈ ਸਿਹਤਮੰਦ ਦਿਲ ਦਾ ਹੋਣਾ ਬਹੁਤ ਜ਼ਰੂਰੀ ਹੈ ।ਸਾਡੀ ਜੀਵਨ ਸ਼ੈਲੀ ਤੋਂ ਇਲਾਵਾ ਇਹ ਪੂਰੀ ਤਰ੍ਹਾਂ ਸਾਡੀਆਂ ਖਾਣ ਦੀਆਂ ਆਦਤਾਂ ‘ਤੇ ਨਿਰਭਰ ਕਰਦਾ ਹੈ । ਜੇ ਤੁਸੀਂ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਦੇ ਹੋ ਤਾਂ ਤੁਸੀਂ ਕਾਫ਼ੀ ਹੱਦ ਤਕ ਆਪਣੇ ਦਿਲ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖ ਸਕਦੇ ਹੋ । ਜੇ ਤੁਹਾਡਾ ਦਿਲ ਤੰਦਰੁਸਤ ਹੈ ਤਾਂ ਤੁਸੀਂ ਹਾਰਟ ਅਟੈਕ ਵਰਗੀਆਂ ਜਾਨਲੇਵਾ ਬਿਮਾਰੀਆਂ ਤੋਂ ਵੀ ਬਚ ਸਕੋਗੇ । ਅਜਿਹੀ ਸਥਿਤੀ ਵਿੱਚ ਆਪਣੀ ਰੋਜ਼ਾਨਾ ਖੁਰਾਕ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇ ਤੁਸੀਂ ਸਿਹਤਮੰਦ ਸਨੈਕਸ ਨਾਲ ਗੈਰ-ਸਿਹਤਮੰਦ ਭੋਜਨ ਦੀ ਥਾਂ ਬਦਲ ਲੈਂਦੇ ਹੋ ਤਾਂ ਲੰਬੀ ਉਮਰ ਤੱਕ ਤੁਹਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ, ਤਾਂ ਆਓ ਜਾਣਦੇ ਹਾਂ ਦਿਲ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਤੋਂ ਦੂਰ ਰੱਖਣ ਦੀ ਜ਼ਰੂਰਤ ਹੈ।

ਸੋਡਾ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਉੱਚਾ ਹੋ ਸਕਦਾ ਹੈ ਅਤੇ ਨਾੜੀਆਂ ‘ਤੇ ਤਣਾਅ ਪੈਦਾ ਹੋ ਸਕਦਾ ਹੈ ਜੋ ਖੂਨ ਨੂੰ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦੀ ਹੈ । ਇਸ ਕਾਰਨ ਦਿਲ ਦੀ ਬਿਮਾਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ । ਇਸ ਲਈ ਇਸ ਦਾ ਪ੍ਰਯੋਗ ਨਾ ਹੀ ਕਰੋ। ਇਸਦੇ ਨਾਲ ਹੀ ਕੇਕ ਤੇ ਕੁਕੀਜ਼ ‘ਚ ਬਹੁਤ ਸਾਰਾ ਮੈਦਾ, ਚੀਨੀ, ਚਰਬੀ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਦਿਲ ਲਈ ਬਿਲਕੁਲ ਵੀ ਚੰਗੀ ਨਹੀਂ ਹੁੰਦੀ । ਉਨ੍ਹਾਂ ਚੀਜ਼ਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੈ ਜਿਸ ਵਿੱਚ ਹੋਲ ਵੀਟ ਹੋਵੇ ਤੇ ਸ਼ੂਗਰ ਨਾ ਦੇ ਬਰਾਬਰ ਅਤੇ ਜਿਸ ਵਿੱਚ ਲਿਕੁਇਡ ਪਲਾਂਟ ਆਇਲ ਜਾਂ ਬਟਰ ਘੱਟ ਵਰਤਿਆ ਗਿਆ ਹੋਵੇ ।

ਇਸ ਦੇ ਨਾਲ ਹੀ ਹੌਟ ਡੌਗ, ਸੌਸੇਜ, ਸਲਾਮੀ, ਆਦਿ ਮੀਟ ਦੇ ਸਭ ਤੋਂ ਵੱਧ ਗੈਰ-ਸਿਹਤਮੰਦ ਭੋਜਨ ਹਨ, ਜੋ ਦਿਲ ਦੀ ਬਿਮਾਰੀ ਨੂੰ ਵਧਾਉਣ ਦਾ ਕੰਮ ਕਰਦੇ ਹਨ । ਜੇ ਤੁਸੀਂ ਟੇਕਆਊਟ ਪੀਜ਼ਾ ਲੈਂਦੇ ਹੋ ਤਾਂ ਇਹ ਦਿਲ ਲਈ ਬਹੁਤ ਨੁਕਸਾਨਦਾਇਕ ਹੈ । ਇਸ ਵਿਚ ਸੋਡੀਅਮ, ਚਰਬੀ ਅਤੇ ਕੈਲੋਰੀ ਦੀ ਬਹੁਤ ਮਾਤਰਾ ਹੁੰਦੀ ਹੈ ਜੋ ਦਿਲ ਲਈ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ । ਜਿੱਥੋਂ ਤੱਕ ਹੋ ਸਕੇ ਅਲਕੋਹਲ, ਮੱਖਣ, ਪੂਰੀ ਚਰਬੀ ਵਾਲਾ ਦਹੀਂ, ਫਰੈਂਚ ਫਰਾਈ, ਤਲੇ ਹੋਏ ਚਿਕਨ, ਡੱਬਾਬੰਦ ਸੂਪ, ਆਈਸ ਕਰੀਮ, ਚਿੱਪਸ ਆਦਿ ਤੋਂ ਪਰਹੇਜ਼ ਕਰੋ ।

LEAVE A REPLY

Please enter your comment!
Please enter your name here