ਪਟਿਆਲਾ : ਪਟਿਆਲਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ। ਪੁਲਿਸ ਵੱਲੋਂ ਜਾਅਲੀ ਕਰੰਸੀ ਬਣਾਉਣ ਵਾਲੇ ਇਕ ਗੈਂਗ ਨੂੰ ਕਾਬੂ ਕਰ ਲਿਆ ਗਿਆ ਹੈ। ਪਟਿਆਲਾ ਪੁਲਿਸ ਵੱਲੋਂ ਇਸ ਗੈਂਗ ਦੇ ਮਾਸਟਰਮਾਇੰਡ ਜਸਵੀਰ ਸਿੰਘ ਜੱਸੀ ਸਮੇਤ 3 ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗੈਂਗ ਜਾਹਲੀ ਕਰੰਸੀ ਬਣਾ ਕੇ ਭੋਲੇ ਭਾਲੇ ਲੋਕਾਂ ਵਿਚ ਵੰਡ ਦਿੰਦਾ ਸੀ। ਜਿਸ ਨਾਲ ਇਹ ਕਰੰਸੀ ਅਸਲੀ ਕਰੰਸੀ ਵਿਚ ਬਦਲ ਜਾਂਦੀ ਸੀ ।
ਪਟਿਆਲਾ ਪੁਲਿਸ ਵੱਲੋਂ ਇਹ ਜਾਲੀ ਕਰੰਸੀ ਬਣਾਉਣ ਵਾਲੀ ਗੈਂਗ ਤੋਂ 2 ਲੱਖ ਦੀ ਜਾਅਲੀ ਨਗਦੀ ਅਤੇ ਜਾਅਲੀ ਕਰੰਸੀ ਛਾਪਣ ਵਾਲਾ ਪ੍ਰਿੰਟਰ ਵੀ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਜਸਵੀਰ ਸਿੰਘ ਜੱਸੀ ਦੇ ਉੱਪਰ ਪਹਿਲਾਂ ਵੀ ਜਾਹਲੀ ਕਰੰਸੀ ਬਣਾਉਣ ਦਾ ਮੁਕੱਦਮਾ ਦਰਜ ਹੈ ਫਿਲਹਾਲ ਪੁਲਿਸ ਨੇ ਇਸ ਗੈਂਗ ਦੇ ਮਾਸਟਰਮਾਈਂਡ ਜਸਬੀਰ ਸਿੰਘ ਜੱਸੀ ਅਤੇ ਉਸ ਦੇ 3 ਸਾਥੀ ਗ੍ਰਿਫ਼ਤਾਰ ਕੀਤੇ ਹਨ।
ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਟਿਆਲਾ ਜ਼ਿਲ੍ਹਾ ਦੇ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਅੱਜ ਸਾਡੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਅਤੇ ਜਾਅਲੀ ਕਰੰਸੀ ਬਣਾਉਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ । ਜਿਸ ਵਿਚ ਜਾਅਲੀ ਕਰੰਸੀ ਬਨਾਉਣ ਵਾਲਾ ਮਾਸਟਰਮਾਇੰਡ ਜਸਵੀਰ ਸਿੰਘ ਜੱਸੀ ਅਤੇ ਉਸਦੇ 3 ਸਾਥੀ ਗ੍ਰਿਫ਼ਤਾਰ ਕੀਤੇ ਗਏ ਹਨ।ਪੁਲਿਸ ਵੱਲੋਂ ਇਨ੍ਹਾਂ ਚਾਰਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦਾ ਕੋਰਟ ਰਿਮਾਂਡ ਲਿਆ ਜਾ ਰਿਹਾ ਹੈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇਸਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।