ਜਲੰਧਰ : ਪਿਛਲੇ ਸਾਲ ਦਿਲਜੀਤ ਦੋਸਾਂਝ ਵਲੋਂ ਵੀਡੀਓ ਵਾਇਰਲ ਕਰਨ ਤੋਂ ਬਾਅਦ ਸੁਰਖੀਆਂ ਵਿੱਚ ਆਈ ਫਗਵਾੜਾ ਗੇਟ ‘ਤੇ ਪਰੌਂਠੇ ਵੇਚਣ ਵਾਲੀ ਬੇਬੇ ਦਾ ਐਤਵਾਰ ਨੂੰ ਦਿਹਾਂਤ ਹੋ ਗਿਆ। ਦੱਸਿਆ ਗਿਆ ਕਿ ਐਤਵਾਰ ਨੂੰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਉਹ ਕਰੀਬ 71 ਸਾਲ ਦੀ ਸੀ।
ਜ਼ਿਕਰਯੋਗ ਹੈ ਕਿ ਕਮਲੇਸ਼ ਰਾਣੀ ਪਿਛਲੇ 25-30 ਸਾਲਾਂ ਤੋਂ ਜਲੰਧਰ ਦੇ ਮਸ਼ਹੂਰ ਫਗਵਾੜਾ ਗੇਟ ਦੀ ਨੁੱਕਰ ‘ਤੇ ਪਰੌਂਠੇ ਬਣਾਉਂਦੀ ਆ ਰਹੀ ਹੇ। ਦੱਸ ਦਈਏ ਕਿ ਪਿਛਲੇ ਸਾਲ ਜਿਲ੍ਹਾਂ ਪ੍ਰਸ਼ਾਸਨ ਨੇ ਵੀਡੀਓ ਸੁਰਖੀਆਂ ਵਿੱਚ ਆਉਣ ਤੋਂ ਬਾਅਦ ਬੇਬੇ ਲਈ 1.5 ਲੱਖ ਰੁਪਏ ਜਾਰੀ ਕੀਤੇ ਸਨ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਬੇਬੇ ਨੂੰ ਮਿਲਕੇ ਜਿਲ੍ਹਾਂ ਪ੍ਰਸ਼ਾਸਨ ਨੂੰ ਮਦਦ ਕਰਨ ਲਈ ਕਿਹਾ ਸੀ। ਮਨੀਸ਼ਾ ਗੁਲਾਟੀ ਦੇ ਨਿਰਦੇਸ਼ਾਂ ਤੋਂ ਬਾਅਦ ਜਿਲ੍ਹਾਂ ਪ੍ਰਸ਼ਾਸਨ ਨੇ ਪਹਿਲਾਂ 7 ਨਵੰਬਰ ਅਤੇ ਫਿਰ 10 ਨਵੰਬਰ, 2020 ਨੂੰ 50,000 ਅਤੇ 1,00,000 ਰੁਪਏ ਦਾ ਚੈਕ ਉਨ੍ਹਾਂ ਦੇ ਘਰ ਜਾ ਕੇ ਦਿੱਤਾ ਸੀ। ਉਹ ਰਾਤ 10:30 ਵਜੇ ਤੋਂ ਫਗਵਾੜਾ ਗੇਟ ਵਿੱਚ ਪਰਾਠੇ ਵੇਚਣ ਲਈ ਆਉਂਦੀ ਸੀ। ਉਨ੍ਹਾਂ ਦਾ ਕੋਰੋਨਾ ਲਾਕਡਾਊਨ ਦੇ ਚਲਦੇ ਕੰਮ ਬੰਦ ਪਿਆ ਸੀ।