ਚੀਨ ਨੇ 90 ਦਿਨਾਂ ਲਈ ਪੁਲਾੜ ਯਾਤਰਾ ‘ਤੇ ਭੇਜੇ 3 ਪੁਲਾੜ ਯਾਤਰੀ

0
62

ਚੀਨ ਨੇ ਤਿੰਨ ਪੁਲਾੜ ਯਾਤਰੀਆਂ ਨੂੰ ਵੀਰਵਾਰ ਨੂੰ ਆਪਣੇ ਉਸਾਰੀ ਅਧੀਨ ਪੁਲਾੜ ਸਟੇਸ਼ਨ ਦੀ ਮੁਰੰਮਤ ਲਈ ਰਵਾਨਾ ਕਰ ਦਿੱਤਾ। ਇਹ ਪੁਲਾੜ ਯਾਤਰੀ ਉੱਥੇ ਤਿੰਨ ਮਹੀਨੇ ਤੱਕ ਉਸ ਦੇ ਕੋਰ ਮੋਡਿਊਲ ਤਿਆਨਹੇ ਵਿਚ ਰਹਿਣਗੇ। ਪੰਜ ਸਾਲ ਵਿਚ ਚੀਨ ਦਾ ਇਹ ਪਹਿਲਾ ਮਿਸ਼ਨ ਹੈ ਜਿਸ ਵਿਚ ਉਸ ਨੇ ਕਿਸੇ ਇਨਸਾਨ ਨੂੰ ਪੁਲਾੜ ਵਿਚ ਭੇਜਿਆ ਹੈ। ‘ਤਿਆਨਹੇ’ ਚੀਨ ਵੱਲੋਂ ਭੇਜਿਆ ਗਿਆ ਤੀਜਾ ਅਤੇ ਸਭ ਤੋਂ ਵੱਡਾ ਪੁਲਾੜ ਸਟੇਸ਼ਨ ਹੈ।

ਇਸ ਦੇ ਕੋਰ ਮੋਡਿਊਲ ਨੂੰ 29 ਅਪ੍ਰੈਲ ਨੂੰ ਆਰਬਿਟ ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਪੁਲਾੜ ਯਾਤਰੀ ਪੁਲਾੜ ਗੱਡੀ ‘ਸ਼ੇਨਝੇਉ-12’ ਵਿਚ ਸਵਾਰ ਹਨ ਜਿਸ ਨੂੰ ਉੱਤਰੀ-ਪੱਛਮੀ ਜਿਯੁਕਵਾਨ ਲਾਂਚ ਕੇਂਦਰ ਤੋਂ ਲੌਂਗ ਮਾਰਚ-2 ਐੱਫ ਰਾਕੇਟ ਜ਼ਰੀਏ ਲਾਂਚ ਕੀਤਾ ਗਿਆ। ਇਹ ਤਿੰਨੇ ਯਾਤਰੀ ਹੈਸ਼ੇਂਗ, ਲਿਯੂ ਬੋਮਿੰਗ ਅਤੇ ਤਾਂਗ ਹੋਂਗਬੋ ਹਨ। ਲਾਂਚ ਦੇ ਕੁਝ ਮਿੰਟ ਬਾਅਦ ਹੀ ਇਸ ਨੂੰ ਸਫਲ ਐਲਾਨ ਕਰ ਦਿੱਤਾ ਗਿਆ।

ਚੀਨ ਨੇ ਕਰੀਬ ਪੰਜ ਸਾਲ ਪਹਿਲਾਂ 2016 ਵਿਚ ਆਖਰੀ ਵਾਰ ਕਿਸੇ ਇਨਸਾਨ ਨੂੰ ਪੁਲਾੜ ਵਿਚ ਭੇਜਿਆ ਸੀ। 2016 ਵਿਚ ਦੋ ਪੁਰਸ਼ ਪੁਲਾੜ ਯਾਤਰੀ ਸ਼ੇਨਝੋਊ-11 ਵਿਚ ਪੁਲਾੜ ਗਏ ਸਨ ਅਤੇ 33 ਦਿਨ ਉੱਥੇ ਰਹੇ। ਅੱਜ ਗਏ ਤਿੰਨ ਮੈਂਬਰੀ ਦਲ ਦੇ ਉਸ ਰਿਕਾਰਡ ਨੂੰ ਤੋੜਨ ਦੀ ਆਸ ਹੈ। ਇਹ ਪੁਲਾੜ ਯਾਤਰੀ ਤਿੰਨ ਮਹੀਨੇ ਤੱਕ ਪੁਲਾੜ ਵਿਚ ਰਹਿਣਗੇ ਅਤੇ ਇਸ ਦੌਰਾਨ ਉਹ ਮੁਰੰਮਤ ਅਤੇ ਨਿਗਰਾਨੀ ਜਿਹੇ ਕੰਮ ਕਰਨਗੇ। ਇਹ ਪੁਲਾੜ ਸਟੇਸ਼ਨ ਆਸਾਮਾਨ ਤੋਂ ਚੀਨ ਲਈ ਦੁਨੀਆ ‘ਤੇ ਨਜ਼ਰ ਰੱਖੇਗਾ ਅਤੇ ਪੁਰਾਣੇ ਹੁੰਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ੀਸ਼ਸ਼) ਨਾਲ ਮੁਕਾਬਲਾ ਕਰੇਗਾ।

 

LEAVE A REPLY

Please enter your comment!
Please enter your name here