ਗਿੱਪੀ ਗਰੇਵਾਲ ਨੇ ਆਪਣੀ ਨਵੀਂ ਐਲਬਮ ‘LIMITED EDITION’ ਦਾ ਪੋਸਟਰ ਕੀਤਾ ਰਿਲੀਜ਼

0
36

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੀ ਜ਼ਿੰਦਗੀ ਦੇ ਹਰ ਛੋਟੇ-ਵੱਡੇ ਪਲ ਨੂੰ ਆਪਣੇ ਦਰਸ਼ਕਾਂ ਨਾਲ ਸਾਂਝੇ ਕਰਦੇ ਰਹਿੰਦੇ ਹਨ। ਇੰਡਸਟਰੀ ਵਿੱਚ ਚੱਲ ਰਹੇ ਐਲਬਮਾਂ ਦੇ ਦੌਰ ਤੋਂ ਕੋਈ ਵੀ ਗਾਇਕ ਇਸ ਟਰੈਂਡ ਤੋਂ ਪਿੱਛੇ ਨਹੀਂ ਹੈ। ਤਕਰੀਬਨ ਸਾਰੇ ਕਲਾਕਾਰਾਂ ਨੇ ਆਪਣੀਆਂ ਐਲਬਮਾਂ ਰਿਲੀਜ਼ ਕਰਨ ਦੀਆਂ ਤਿਆਰੀਆਂ ਕਰ ਲਈਆਂ ਹਨ।

ਹੁਣ ਗਿੱਪੀ ਗਰੇਵਾਲ ਵੀ ਇਸ ਕਤਾਰ ਵਿਚ ਸ਼ਾਮਿਲ ਹੋ ਚੁਕੇ ਹਨ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਆਪਣੀ ਆਉਣ ਵਾਲੀ ਐਲਬਮ LIMITED EDITION ਦਾ ਪੋਸਟਰ ਸ਼ੇਅਰ ਕੀਤਾ ਹੈ। ਐਲਬਮ ਕਦੋਂ ਆਵੇਗੀ ਅਤੇ ਇਸ ਵਿਚ ਕਿੰਨੇ ਗਾਣੇ ਹਨ ਇਸ ਦਾ ਅਜੇ ਕੁਝ ਨਹੀਂ ਪਤਾ ਚੱਲਿਆ। ਪਰ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਇਸ ਐਲਬਮ ਨੂੰ ਲੈ ਕੇ ਬਹੁਤ ਖੁਸ਼ ਹਨ। ਗਿੱਪੀ ਗਰੇਵਾਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਜਲਦ ਹੀ ਉਹ ਕਈ ਫਿਲਮਾਂ ਦੇ ਵਿੱਚ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਹੁਣ ਉਹਨਾਂ ਦਾ ਬੇਟਾ ਸ਼ਿੰਦਾ ਵੀ ਫਿਲਮਾਂ ਦੇ ਵਿੱਚ ਨਜ਼ਰ ਆਉਣ ਲੱਗ ਪਿਆ ਹੈ। ਉਸਦੀ ਵੀ ਦਿਲਜੀਤ ਦੁਸਾਂਝ ਨਾਲ ਫਿਲਮ ਰੱਖ ਹੌਂਸਲਾ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਗਿੱਪੀ ਗਰੇਵਾਲ ਦੇ ਨਾਲ ਨਾਲ ਉਹਨਾਂ ਦੇ ਪੁੱਤਾਂ ਦੀ ਵੀ ਚੰਗੀ ਫੈਨ ਫਾਲਵਿੰਗ ਹੈ । ਗਿੱਪੀ ਨੇ ਅਰਦਾਸ ਤੇ ਅਰਦਾਸ ਕਰਾਂ ਵਰਗੀ ਬੇਹਤਰੀਨ ਫ਼ਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਨੂੰ ਵੱਖਰੇ ਹੀ ਮੁਕਾਮ ‘ਤੇ ਪਹੁੰਚਾ ਦਿੱਤਾ ਹੈ। ਗਿੱਪੀ ਗਰੇਵਾਲ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਨਾਲ ਹੀ ਕਈ ਹਿੱਟ ਫਿਲਮਾਂ ਵੀ।

 

LEAVE A REPLY

Please enter your comment!
Please enter your name here