ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਦੱਸਣਯੋਗ ਹੈ ਕਿ ਉਹਨਾਂ ਦੀ ਐਲਬਮ Moosetape ‘ਚੋ ਹੁਣ ਤੱਕ ਬਹੁਤ ਸਾਰੇ ਗੀਤ ਰਿਲੀਜ਼ ਹੋ ਚੁਕੇ ਹਨ। ਅੱਜ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਨਵਾਂ SONG ME AND MY GIRLFRIEND’ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਸਿੱਧੂ ਮੂਸੇਵਾਲਾ ਦੁਆਰਾ ਹੀ ਲਿਖਿਆ ਤੇ ਗਾਇਆ ਗਿਆ ਹੈ।
ਇਸ ਗੀਤ ਦੇ ਵਿੱਚ ਸਿੱਧੂ ਦੇ ਨਾਲ ਪੰਜਾਬੀ ਮਾਡਲ ਸਾਰਾ ਗੁਰਪਾਲ ਵੀ ਨਜ਼ਰ ਆਈ ਹੈ । ਇਸ ਗੀਤ ਨੂੰ ਮਿਊਜ਼ਿਕ The Kidd ਦੇ ਵਲੋਂ ਦਿੱਤਾ ਗਿਆ ਹੈ। ਸਿੱਧੂ ਮੂਸੇਵਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਗੀਤ ਫਿਲਮਾਂ ਦੇ ਵਿਚ ਵੀ ਗਾਏ ਹਨ ਤੇ ਨੌਜਵਾਨ ਵਰਗ ਵਲੋਂ ਸਿੱਧੂ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।
ਇਸ ਗਾਣੇ ਵਿਚ ਅਸੀਂ ਸਿੱਧੂ ਨੂੰ ਕਾਫ਼ੀ ਧਾਕੜ ਅੰਦਾਜ਼ ਵਿਚ ਵੇਖ ਸਕਦੇ ਹਾਂ। ਉਹ ਆਪਣੇ ਇਸ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਸ਼ੁਰੂ ਤੋਂ ਹੀ ਜਿੱਤਦੇ ਆਏ ਹਨ। ਸਿੱਧੂ ਨੇ ਆਪਣੀ ਐਲਬਮ ਆਪਣੀ ਮਾਤਾ ਜੀ ਦੇ ਜਨਮ ਦਿਨ ਤੇ ਰਿਲੀਜ਼ ਕੀਤੀ ਸੀ ਤੇ ਇਸ ਐਲਬਮ ਦੇ ਗਾਣੇ 15 ਜੁਲਾਈ ਤਕ ਆਉਣਗੇ। ਸਿੱਧੂ ਦੇ ਪਿਛਲੇ ਗਾਣੇ ਨੇ ਪ੍ਰਸ਼ੰਸਕਾਂ ਦਾ ਧਿਆਨ ਅਜੇ ਤਕ ਵੀ ਆਪਣੇ ਵਲ ਬਣਾ ਕ ਰੱਖਿਆ ਹੋਇਆ ਹੈ।