ਕੋਵਿਡ -19 ਕਾਰਨ ਬੰਦ ਤਾਜਮਹਲ ਫਿਰ ਤੋਂ ਹੋਵੇਗਾ Re-opened

0
40

ਕੋਰੋਨਾ ਮਹਾਂਮਾਰੀ ਦਾ ਕਹਿਰ ਅਜੇ ਵੀ ਜਾਰੀ ਹੈ। ਇਸ ਲਈ ਸਰਕਾਰ ਵੱਲੋਂ ਕਈ ਨਿਯਮ ਬਣਾਏ ਜਾ ਰਹੇ ਹਨ। ਪਰ ਇਸੇ ਦੌਰਾਨ ਸੈਲਾਨੀਆਂ ਲਈ ਇੱਕ ਰਾਹਤ ਵਾਲੀ ਖਬਰ ਹੈ। ਕੋਵਿਡ-19 ਮਹਾਂਮਾਰੀ ਕਾਰਨ ਕਰੀਬ ਦੋ ਮਹੀਨੇ ਤੋਂ ਬੰਦ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਫਿਰ ਤੋਂ ਖੁੱਲ੍ਹਣ ਜਾ ਰਹੇ ਹਨ। ਲੋਕ 16 ਜੂਨ ਤੋਂ ਤਾਜ ਮਹੱਲ ਦੇਖਣ ਲਈ ਜਾ ਸਕਣਗੇ, ਇਸ ਨੂੰ ਫਿਰ ਖੋਲ੍ਹ ਦਿੱਤਾ ਜਾਵੇਗਾ। ਭਾਰਤੀ ਪੁਰਾਤੱਤਵ ਸਰਵੇਖਣ ਦੇ ਵੱਲੋੋਂ ਨੋਟੀਫ਼ਿਕੇਸ਼ਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੈਲਾਨੀ ਐਂਟਰੀ ਲਈ ਟਿਕਟ ਆਨਲਾਈਨ ਲੈ ਸਕਣਗੇ ਅਤੇ ਸਮਾਰਕਾਂ ’ਤੇ ਟਿਕਟ ਨਹੀਂ ਮਿਲੇਗੀ।

ਏ. ਐੱਸ. ਆਈ. ਵਲੋਂ 15 ਜੂਨ ਤੱਕ ਸੈਰ-ਸਪਾਟਾ ਵਾਲੀਆਂ ਥਾਵਾਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਸੀ। ਹੁਣ ਇਸ ਨੂੰ ਅੱਗੇ ਵਧਾਉਣ ਦਾ ਕੋਈ ਹੁਕਮ ਨਹੀਂ ਆਇਆ ਹੈ, ਇਸ ਲਈ 16 ਜੂਨ ਤੋਂ ਸਾਰੇ ਸੈਰ-ਸਪਾਟਾ ਸਥਾਨ ਖੋਲ੍ਹ ਦਿੱਤੇ ਜਾਣਗੇ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਆਗਰਾ ਦੇ ਤਾਜ ਮਹੱਲ ਸਮੇਤ ਸਾਰੀਆਂ ਏ. ਐੱਸ. ਆਈ. ਸੁਰੱਖਿਅਤ ਇਮਾਰਤਾਂ ਨੂੰ ਖੋਲ੍ਹ ਦਿੱਤਾ ਜਾਵੇਗਾ।

ਤਾਜ ਮਹੱਲ ਵਿਚ ਐਂਟਰੀ ਨੂੰ ਲੈ ਕੇ ਨਵੇਂ ਨਿਯਮ ਬਣਾਏ ਗਏ ਹਨ। ਲੋਕਾਂ ਨੂੰ ਤਾਜ ਦੇ ਦੀਦਾਰ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਹੁਕਮ ਵਿਚ ਕਿਹਾ ਗਿਆ ਹੈ ਕਿ ਇਕ ਵਾਰ ਵਿਚ ਸਿਰਫ 100 ਲੋਕਾਂ ਨੂੰ ਹੀ ਕੰਪਲੈਕਸ ਅੰਦਰ ਐਂਟਰੀ ਮਿਲੇਗੀ। ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਯਾਨੀ ਕਿ ਸਮਾਜਿਕ ਦੂਰੀ ਦਾ ਪਾਲਣ ਕਰਨਾ ਜ਼ਰੂਰੀ ਹੋਵੇਗਾ। ਅਸਲ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਤਾਜ ਮਹੱਲ 16 ਅਪ੍ਰੈਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਲਗਾਤਾਰ ਦੋ ਮਹੀਨੇ ਬੰਦ ਰਿਹਾ। ਹੁਣ 16 ਜੂਨ ਬੁੱਧਵਾਰ ਨੂੰ ਤਾਜ ਮਹੱਲ ਦੇ ਦਰਵਾਜ਼ੇ ਸੈਲਾਨੀਆਂ ਲਈ ਖੋਲ੍ਹ ਦਿੱਤੇ ਜਾਣਗੇ।

 

LEAVE A REPLY

Please enter your comment!
Please enter your name here