ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ UK ‘ਚ ਦਿੱਤੀ ਦਸਤਕ

0
42

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਹੀ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ ਪਰ ਹੁਣ ਇਸ ਵਾਇਰਸ ਦੀ ਤੀਜੀ ਲਹਿਰ ਦਾ ਖ਼ਤਰਾ ਵੀ ਵੱਧਦਾ ਜਾ ਰਿਹਾ ਹੈ। ਬ੍ਰਿਟੇਨ ‘ਚ ਇਸ ਵਾਇਰਸ ਦੀ ਤੀਜੀ ਲਹਿਰ ਦੀ ਸ਼ੁਰੂਆਤ ਹੋ ਗਈ ਹੈ। ਟੀਕਾਕਰਨ ਅਤੇ ਰੱਖਿਆ ‘ਤੇ ਸੰਯੁਕਤ ਕਮੇਟੀ (ਜੇ.ਸੀ.ਵੀ.ਆਈ.) ਦੇ ਸਲਾਹਕਾਰ ਪ੍ਰੋਫੈਸਰ ਐਡਮ ਫਿਨ ਦਾ ਕਹਿਣਾ ਹੈ ਕਿ ਬ੍ਰਿਟੇਨ ਵਿੱਚ ਇਸ ਸਮੇਂ ਟੀਕਿਆਂ ਅਤੇ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਵਿੱਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਬਹੁਤ ਜ਼ਿਆਦਾ ਇਨਫੈਕਟਿਡ ਡੈਲਟਾ ਵੇਰੀਐਂਟ ਦੇ ਚੱਲਦੇ ਬ੍ਰਿਟੇਨ ਵਿੱਚ ਕੋਰੋਨਾ ਇਨਫੈਕਸ਼ਨ ਦੀ ਤੀਜੀ ਲਹਿਰ ਜਾਰੀ ਹੈ। ਦੱਸ ਦਈਏ ਕਿ ਡੈਲਟਾ ਵੇਰੀਐਂਟ ਦੀ ਪਛਾਣ ਸਭ ਤੋਂ ਪਹਿਲਾਂ ਭਾਰਤ ਵਿੱਚ ਕੀਤੀ ਗਈ ਸੀ।

ਬ੍ਰਿਟੇਨ ਵਿੱਚ ਥੋੜ੍ਹੀ ਰਫ਼ਤਾਰ ਨਾਲ ਹੀ ਸਹੀ ਪਰ ਕੋਰੋਨਾ ਇਨਫੈਕਸ਼ਨ ਦੇ ਵੱਧਦੇ ਮਾਮਲਿਆਂ ਦੇ ਵੱਲ ਇਸ਼ਾਰਾ ਕਰਦੇ ਹੋਏ ਪ੍ਰੋ. ਫਿਨ ਨੇ ਕਿਹਾ, ਇਹ ਫੈਲਦਾ ਜਾ ਰਿਹਾ ਹੈ, ਸ਼ਾਇਦ ਅਸੀਂ ਕੁੱਝ ਆਪਟੀਮਿਸਟ ਹੋ ਸਕਦੇ ਹਾਂ ਕਿ ਇਹ ਤੇਜ਼ੀ ਨਾਲ ਨਹੀਂ ਫੈਲ ਰਿਹਾ ਹੈ ਪਰ ਫਿਰ ਵੀ ਇਹ ਫੈਲ ਰਿਹਾ ਹੈ। ਇਸ ਤਰ੍ਹਾਂ, ਯਕੀਨੀ ਤੌਰ ‘ਤੇ ਤੀਜੀ ਲਹਿਰ ਜਾਰੀ ਹੈ।ਇਹ ਵਾਇਰਸ ਬਹੁਤ ਘਾਤਕ ਸਾਬਿਤ ਹੋ ਸਕਦਾ ਹੈ। ਇਸ ਵਿੱਚ, ਡੈਲਟਾ ਵੇਰੀਐਂਟ ਦੇ ਪ੍ਰਸਾਰ ਦਾ ਪਤਾ ਲਗਾਉਣ ਲਈ ਦੱਖਣੀ ਲੰਡਨ ਸਮੇਤ ਇੰਗਲੈਂਡ ਦੇ ਹੋਰ ਹਿੱਸਿਆਂ ਵਿੱਚ ਜਾਂਚ ਵਧਾ ਦਿੱਤੀ ਗਈ ਹੈ।

ਇਸਦੇ ਨਾਲ ਹੀ ਉਨ੍ਹਾਂ ਕਿਹਾ, ਅਸੀਂ ਇਸ ਸਿੱਟੇ ‘ਤੇ ਪਹੁੰਚ ਸਕਦੇ ਹਾਂ ਕਿ ਟੀਕਾਕਰਨ ਪ੍ਰੋਗਰਾਮ, ਖਾਸਤੌਰ ‘ਤੇ ਬਜ਼ੁਰਗਾਂ ਨੂੰ ਦੂਜੀ ਖੁਰਾਕ ਦੇਣ ਅਤੇ ਡੈਲਟਾ ਵੇਰੀਐਂਟ ਦੀ ਤੀਜੀ ਲਹਿਰ ਦੇ ਵਿੱਚ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਜਿੰਨੀ ਜਲਦੀ ਬਜ਼ੁਰਗਾਂ ਨੂੰ ਦੂਜੀ ਖੁਰਾਕ ਦੇ ਦਿਆਂਗੇ, ਇਸ ਵਾਰ ਹਸਪਤਾਲ ਵਿੱਚ ਓਨੀ ਘੱਟ ਗਿਣਤੀ ਵਿੱਚ ਲੋਕਾਂ ਨੂੰ ਦਾਖਲ ਹੁੰਦੇ ਦੇਖਾਂਗੇ। ਨੈਸ਼ਨਲ ਸਟੈਟਿਸਟਿਕਸ ਦਫ਼ਤਰ ਦੇ ਅੰਕੜਿਆਂ ਦੇ ਅਨੁਸਾਰ ਹਰ 540 ਪੀੜ੍ਹਤਾਂ ਵਿੱਚ ਇੱਕ ਮਰੀਜ਼ ਡੈਲਟਾ ਵੇਰੀਐਂਟ ਤੋਂ ਪੀੜ੍ਹਤ ਹੈ।

 

LEAVE A REPLY

Please enter your comment!
Please enter your name here