ਕੈਨੇਡਾ : ਕੈਨੇਡਾ ਦੇ ਇਕ ਸਕੂਲ ‘ਚੋਂ 215 ਬੱਚਿਆਂ ਦੇ ਕੰਕਾਲ ਮਿਲੇ ਹਨ। ਇਹ ਸਕੂਲ ਪਹਿਲਾ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਸੀ। ਬ੍ਰਿਟਿਸ਼ ਕੋਲੰਬੀਆ ਦੇ ਸੈਲਿਸ਼ ਭਾਸ਼ਾ ਬੋਲਣ ਵਾਲੇ ਇਕ ਸਮੂਹ ਫਸਟ ਨੇਸ਼ਨ ਦੇ ਮੁੱਖੀ ਰੋਸੇਨ ਕੈਸਮਿਰ ਨੇ ਇਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਕੰਕਾਲ ਪਿਛਲੇ ਹਫ਼ਤੇ ਜ਼ਮੀਨ ਦੇ ਹੇਠਾਂ ਵਸਤੂਆਂ ਦਾ ਪਤਾ ਲਾਉਣ ਵਾਲੇ ਰਡਾਰ ਦੀ ਮਦਦ ਨਾਲ ਮਿਲੀਆਂ ਸਨ। ਕੈਸਮਿਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹੋਰ ਕੰਕਾਲ ਮਿਲ ਸਕਦੇ ਹਨ, ਕਿਉਂਕਿ ਸਕੂਲ ਦੇ ਮੈਦਾਨ ਤੇ ਹੋਰ ਖੇਤਰਾਂ ਦੀ ਤਲਾਸ਼ੀ ਕਰਨੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਕਰ ਕਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ ਵਿਚ ਕਦੇ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ।

ਦੱਸ ਦਈਏ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ 1.5 ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ਵਿੱਚ ਅਪਣਾਉਣ ਦੇ ਪ੍ਰੋਗਰਾਮ ਦੇ ਹਿੱਸੇ ਵਜੋਂ ਸਰਕਾਰੀ ਫੰਡ ਵਾਲੇ ਈਸਾਈ ਸਕੂਲਾਂ ਵਿੱਚ ਪੜ੍ਹਨਾ ਹੁੰਦਾ ਸੀ। ਉਨ੍ਹਾਂ ਨੂੰ ਈਸਾਈ ਧਰਮ ਵਿਚ ਬਦਲਣ ਲਈ ਮਜ਼ਬੂਰ ਕੀਤਾ ਜਾਂਦਾ ਸੀ ਅਤੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਬੋਲਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ। ਬਹੁਤ ਸਾਰੇ ਬੱਚਿਆਂ ਦੀ ਕੁੱਟਮਾਰ ਅਤੇ ਬਦਸਲੂਕੀ ਕੀਤੀ ਜਾਂਦੀ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਦੌਰਾਨ 6,000 ਬੱਚਿਆਂ ਦੀ ਮੌਤ ਹੋ ਗਈ ਸੀ। ਟੁੱਥ ਐਂਡ ਰਿਕਾਂਸਿਲਿਏਸ਼ਨ ਕਮਿਸ਼ਨ ਨੇ ਪੰਜ ਸਾਲ ਪਹਿਲਾਂ ਸੰਸਥਾ ਵਿਚ ਬੱਚਿਆਂ ਨਾਲ ਹੋਏ ਦੁਰਵਿਹਾਰ ਬਾਰੇ ਵਿਸਥਾਰਤ ਰਿਪੋਰਟ ਦਿੱਤੀ ਸੀ। ਦੱਸਿਆ ਗਿਆ ਕਿ ਘੱਟੋ ਘੱਟ 3200 ਬੱਚਿਆਂ ਦੀ ਦੁਰਵਿਵਹਾਰ ਤੇ ਅਣਗਹਿਲੀ ਕਾਰਨ ਮੌਤ ਹੋ ਗਈ। ਇਹ ਦੱਸਿਆ ਗਿਆ ਸੀ ਕਿ ਕੈਮਲੂਪਸ ਸਕੂਲ ਵਿੱਚ 1915 ਤੋਂ 1963 ਦੇ ਵਿਚਕਾਰ ਘੱਟੋ ਘੱਟ 51 ਮੌਤਾਂ ਹੋਈਆਂ ਸਨ।

LEAVE A REPLY

Please enter your comment!
Please enter your name here