ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਜਿੱਥੇ ਦੇਸ਼ ‘ਚ ਆਕਸੀਜਨ ਦੀ ਵੱਡੀ ਕਿੱਲਤ ਦੇਖਣ ਨੂੰ ਮਿਲੀ ਉਥੇ ਹੀ ਦੇਸ਼ ਦੇ ਕਈ ਹਿੱਸਿਆਂ ‘ਚ ਮਰੀਜ਼ਾਂ ਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲਣ ਤੋਂ ਉਨ੍ਹਾਂ ਦੀ ਮੌਤ ਹੋ ਗਈ। ਇਸ ਵਿੱਚ ਦਿੱਲੀ ਦੀ ਕੇਜਰੀਵਾਲ ਸਰਕਾਰ ‘ਤੇ ਜ਼ਰੂਰਤ ਤੋਂ ਚਾਰ ਗੁਣਾ ਜ਼ਿਆਦਾ ਆਕਸੀਜਨ ਮੰਗਣ ਦਾ ਇਲਜ਼ਾਮ ਲੱਗਿਆ ਹੈ। ਸੁਪ੍ਰੀਮ ਕੋਰਟ ਦੇ ਇੱਕ ਪੈਨਲ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਦਿੱਲੀ ਸਰਕਾਰ ਨੇ ਕੋਰੋਨਾ ਸੰਕਟ ਦੀ ਸਿਖਰ ‘ਤੇ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਆਕਸੀਜਨ ਦੀ ਡਿਮਾਂਡ ਦੀ ਜਿਸ ਦੇ ਨਾਲ 12 ਰਾਜਾਂ ਦੀ ਸਪਲਾਈ ‘ਤੇ ਅਸਰ ਪਿਆ।

ਫਤਿਹਜੰਗ ਬਾਜਵਾ ਤੇ ਪਾਂਡੇ ਨੂੰ ਹੁਣ ਜਾਖੜ ਤੋਂ ਦਿੱਕਤ,ਪੁੱਤਰ ਮੋਹ ਨੇ ਵਿਗਾੜਿਆ ਖੇਡ ! | On Air

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਸਮੇਂ ਦਿੱਲੀ ਨੂੰ ਕਰੀਬ 300 ਮੀਟ੍ਰਿਕ ਟਨ ਆਕਸੀਜਨ ਦੀ ਲੋੜ ਸੀ ਪਰ ਦਿੱਲੀ ਸਰਕਾਰ ਨੇ ਆਕਸੀਜਨ ਦੀ ਮੰਗ 1140 ਮੀਟ੍ਰਿਕ ਟਨ ਕਰ ਦਿੱਤੀ ਸੀ। ਰਿਪੋਰਟ ਦੇ ਅਨੁਸਾਰ ਇਹ ਦਿੱਲੀ ਦੀ ਜ਼ਰੂਰਤ ਤੋਂ 4 ਗੁਣਾ ਜ਼ਿਆਦਾ ਹੈ। ਦਿੱਲੀ ਵਿੱਚ ਉਸ ਸਮੇਂ ਜਿੰਨੇ ਆਕਸੀਜਨ ਬੈਡ ਸਨ, ਉਸ ਦੇ ਹਿਸਾਬ ਨਾਲ ਦਿੱਲੀ ਨੂੰ 289 ਮੀਟ੍ਰਿਕ ਟਨ ਆਕਸੀਜਨ ਦੀ ਹੀ ਜ਼ਰੂਰਤ ਸੀ।

ਦੱਸ ਦਈਏ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮਈ ਵਿੱਚ ਦਿੱਲੀ ‘ਚ ਆਕਸੀਜਨ ਲਈ ਹਾਹਾਕਾਰ ਮੱਚ ਗਿਆ ਸੀ ਤੱਦ ਦਿੱਲੀ ਦੇ ਕਈ ਹਸਪਤਾਲਾਂ ਵਲੋਂ ਹਾਈਕੋਰਟ, ਸੁਪ੍ਰੀਮ ਕੋਰਟ ਦਾ ਰੁਖ਼ ਕੀਤਾ ਗਿਆ ਸੀ ਅਤੇ ਤੁਰੰਤ ਆਕਸੀਜਨ ਸਪਲਾਈ ਵਧਾਉਣ ਦੀ ਅਪੀਲ ਕੀਤੀ ਗਈ ਸੀ।