ਅੰਮ੍ਰਿਤਸਰ : ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਵੱਡਾ ਫਰਾਡ ਕੀਤਾ ਹੈ। ਉਹ ਸੋਚਦੇ ਹੈ ਕਿ ਅਜਿਹਾ ਐਲਾਨ ਕਰਕੇ ਲੋਕਾਂ ਨੂੰ ਗੁੰਮਰਾਹ ਕਰਨਗੇ। ਉਨ੍ਹਾਂ ਨੇ ਕਿਹਾ ਕਿ 300 ਤੋਂ ਇੱਕ ਵੀ ਯੂਨਿਟ ਵਧਣ ‘ਤੇ ਲੋਕਾਂ ਨੂੰ ਪੂਰਾ ਬਿੱਲ ਦੇਣਾ ਪਵੇਗਾ ਕਿਉਂਕਿ ਦਿੱਲੀ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ।

ਨਵਜੋਤ ਸਿੱਧੂ “ਮਿਸਗਾਇਡਡ ਮਿਜ਼ਾਇਲ” ਹੈ, ਕੋਈ ਕੰਟਰੋਲ ਨੀਂ, ਹੋ ਸਕਦੈਆਪਣੇ ‘ਚ ਹੀ ਵੱਜੇ: ਸੁਖਬੀਰ ਬਾਦਲ

ਇਸ ਦੌਰਾਨ ਉਨ੍ਹਾਂ ਨੇ ਵੈਕਸੀਨ ਦੇ ਮੁੱਦੇ ‘ਤੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅੜੇ ਹੱਥਾਂ ਲਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵੈਕਸੀਨ ਨੂੰ ਲੈ ਕੇ ਕੋਈ ਪਲਾਨਨਿੰਗ ਨਹੀਂ ਹੈ। ਕੈਪਟਨ ਨੂੰ ਕੁੱਝ ਪਤਾ ਨਹੀਂ ਹੈ। ਵੈਕਸੀਨ ਦੇ ਮਾਮਲੇ ‘ਚ ਪੰਜਾਬ ਸਭ ਤੋਂ ਹੇਠਾਂ ਹੈ।

Author