ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਲੜਾਈ ਇੰਨੀ ਵਧ ਗਈ ਹੈ ਕਿ ਹਾਈਕਮਾਨ ਨੂੰ ਵੀ ਇਸ ‘ਚ ਦਖ਼ਲ ਅੰਦਾਜ਼ੀ ਕਰਨੀ ਪਈ ਤੇ ਵਿਰੋਧੀ ਧਿਰਾਂ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਅਜਿਹੇ ‘ਚ ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਇੱਥੋਂ ਤੱਕ ਕਿ ਹਰਸਿਮਰਤ ਬਾਦਲ ਨੇ ਇਹ ਤੱਕ ਲਿਖ ਦਿੱਤਾ The Great Congress Circus!
ਹਰਸਮਿਰਤ ਨੇ ਟਵੀਟ ਕਰਦਿਆਂ ਲਿਖਿਆ, ‘ਮਹਾਨ ਕਾਂਗਰਸ ਸਰਕਸ! ਜਿੱਥੇ ਸਾਰੇ ਭ੍ਰਿਸ਼ਟ ਵਿਅਕਤੀ ਇੱਕ ਦੂਜੇ ‘ਤੇ ਵਰ੍ਹਦੇ ਹਨ ਪਰ ਕਿਸੇ ਨੂੰ ਵੀ ਸਜ਼ਾ ਨਹੀਂ ਮਿਲਦੀ ਕੋਈ ਕਿ ਸਾਰੇ ਹੀ ਭ੍ਰਿਸ਼ਟਾਚਾਰ ‘ਚ ਗ੍ਰਸਤ ਹਨ। ਇਸ ਤਰ੍ਹਾਂ ਕੁਝ ਨਹੀਂ ਬਦਲਦਾ। ਜਦੋਂ ਤਕ ਉਨ੍ਹਾਂ ਨੂੰ ਲੁੱਟ ਦਾ ਹਿੱਸਾ ਮਿਲਦਾ ਹੈ ਸਭ ਠੀਕ ਹੈ। ਕੋਈ ਵੀ ਵੀ ਪੰਜਾਬ ਦੇ ਸ਼ਾਸਨ ‘ਚ, ਪੰਜਾਬ ਦੇ ਲੋਕਾਂ ‘ਚ ਦਿਲਚਸਪੀ ਨਹੀਂ ਰੱਖਦਾ।’
The Great Congress Circus! Where all corrupt men squeal on one another, but no one gets punished as everyone has his hands dirty. And so nothing changes. As long as they get a share of loot, all is well. No one is interested in governance, people of Punjab.#CorruptionDaCaptain pic.twitter.com/qaXqUbbDyo
— Harsimrat Kaur Badal (@HarsimratBadal_) June 10, 2021
ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ-ਕਲੇਸ਼ ਦੂਰ ਕਰਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਵੀਰਵਾਰ ਨੂੰ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਖ਼ਬਰਾਂ ਅਨੁਸਾਰ ਖੜਗੇ ਪੈਨਲ ਨੇ ਰਿਪੋਰਟ ’ਚ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਆਪਣਾ ਮੁਕੰਮਲ ਭਰੋਸਾ ਪ੍ਰਗਟਾਉਂਦਿਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ਹੇਠ ਹੀ ਲੜਨ ਦੀ ਸਿਫ਼ਾਰਸ਼ ਕੀਤੀ ਹੈ ਪਰ ਨਾਲ ਹੀ ਸਾਰੇ ਧੜਿਆਂ ਵਿਚਾਲੇ ਤਾਲਮੇਲ ਬਿਠਾਉਣ ‘ਤੇ ਜ਼ੋਰ ਦਿੱਤਾ ਹੈ।