ਕਰੇਲਾ ਇੱਕ ਅਜੇਹੀ ਸਬਜ਼ੀ ਹੈ ਜੋ ਸਵਾਦ ਚ ਥੋੜਾ ਵੱਖਰਾ ਹੁੰਦਾ ਹੈ ਯਾਨੀ ਕਿ ਇਸ ’ਚ ਕੌੜਾਪਣ ਹੁੰਦਾ ਹੈ। ਇਸੇ ਕੌੜੇਪਣ ਕਾਰਨ ਬਹੁਤ ਘੱਟ ਲੋਕ ਕਰੇਲੇ ਖਾਣੇ ਪਸੰਦ ਕਰਦੇ ਹਨ। ਕਰੇਲੇ ਨੂੰ ਵਿਟਾਮਿਨ ਅਤੇ ਮਿਨਰਲਜ਼ ਦਾ ਪਾਵਰ ਹਾਊਸ ਕਿਹਾ ਜਾਂਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਲਾਭ ਲੁਕੇ ਹੋਏ ਹਨ। ਕਰੇਲੇ ਦੀ ਸਬਜ਼ੀ ਕਈ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਜਿਵੇਂ ਕਿ ਕੁੱਝ ਲੋਕ ਕਰੇਲਿਆਂ ’ਚ ਮਸਾਲਾ ਭਰ ਕੇ ਇਸ ਦੀ ਸਬਜ਼ੀ ਬਣਾਉਂਦੇ ਹਨ ਉੱਥੇ ਹੀ ਕੁਝ ਲੋਕ ਇਸ ਨੂੰ ਕੱਟ ਕੇ ਇਸ ਦੀ ਸਬਜ਼ੀ ਖਾਣੀ ਪਸੰਦ ਕਰਦੇ ਹਨ। ਹਾਲਾਂਕਿ ਕਰੇਲੇ ਦੇ ਕਈ ਫ਼ਾਇਦੇ ਹਨ ਪਰ ਫੇਰ ਵੀ ਘੱਟ ਲੋਕ ਹੀ ਇਸ ਨੂੰ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਰੇਲਾ ਬਹੁਤ ਕੌੜਾ ਲੱਗਦਾ ਹੈ।
ਅਜਿਹੇ ’ਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੁੱਝ ਅਜਿਹੇ ਢੰਗ ਜੋ ਇਸ ਨੂੰ ਸੁਵਾਦ ਬਣਾਉਣ ਦੇ ਨਾਲ-ਨਾਲ ਇਸ ਦਾ ਕੌੜਾਪਣ ਪੂਰੀ ਤਰਾਂ ਦੂਰ ਕਰ ਦੇਣਗੇ। ਸਭ ਤੋਂ ਪਹਿਲਾਂ ਇਸ ਦੀ ਉੱਪਰਲੀ ਪਰਤ ਚੰਗੀ ਤਰ੍ਹਾਂ ਛਿੱਲੋ, ਖੁਰਦੁਰੀ ਸਕਿਨ ਪੂਰੀ ਤਰ੍ਹਾਂ ਕੱਢ ਦਵੋ। ਫੇਰ ਇਸ ਦੇ ਵਿੱਚ ਮੌਜੂਦ ਬੀਜ ਕੱਢ ਲਵੋ ਕਿਉਂਕਿ ਇੰਨਾ ’ਚ ਹੁੰਦਾ ਹੈ ਅਸਲੀ ਕੌੜਾਪਣ। ਕਰੇਲੇ ’ਤੇ ਨਮਕ ਲਾ ਕੇ ਘੱਟੋਂ-ਘੱਟ 20-30 ਮਿੰਟ ਤੱਕ ਰੱਖੋ। ਜੇਕਰ ਕਰੇਲਾ ਪਾਣੀ ਛੱਡ ਦਵੇ ਤਾਂ ਉਸ ਨੂੰ ਨਚੋੜ ਦਵੋ। ਫੇਰ ਕਰੇਲਿਆਂ ਨੂੰ ਪਾਣੀ ਨਾਲ ਸਾਫ ਕਰੋ। ਫੇਰ ਦੋਬਾਰਾ ਤੋਂ ਅਜਿਹਾ ਕਰੋ। ਇੰਝ ਕਰਨ ਨਾਲ ਕੌੜਾਪਣ ਨਿਕਲ ਜਾਵੇਗਾ। ਕਰੇਲੇ ਦੇ ਨਿੱਕੇ-ਨਿੱਕੇ ਪੀਸ ਕੱਟ ਕੇ ਦਹੀਂ ’ਚ ਭਿਓਂ ਦਵੋ। ਇੰਝ ਕਰਨ ਨਾਲ ਕੌੜਾਪਣ ਨਿਕਲ ਜਾਵੇਗਾ।