ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਸਿਲੰਡਰ ਦੀਆਂ ਕੀਮਤਾਂ ‘ਚ ਹੋਇਆ ਭਾਰੀ ਵਾਧਾ

0
28

ਨਵੀਂ ਦਿੱਲੀ : ਜੁਲਾਈ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਅਤੇ ਮਹੀਨੇ ਦੇ ਸ਼ੁਰੂਆਤ ਵਿੱਚ ਹੀ ਸਰਕਾਰੀ ਤੇਲ ਕੰਪਨੀਆਂ ਨੇ ਵੱਡਾ ਝਟਕਾ ਦਿੱਤਾ ਹੈ। ਹੁਣ ਬਿਨਾਂ ਸਬਸਿਡੀ ਵਾਲੇ ਘਰੇਲੂ LPG ਸਿਲੰਡਰ ਦੇ ਮੁੱਲ 25 ਰੁਪਏ ਵਧਾ ਦਿੱਤੇ ਗਏ ਹਨ। ਉਥੇ ਹੀ ਕਾਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ 84 ਰੁਪਏ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਵਿੱਚ LPG ਸਿਲੰਡਰ ਦਾ ਮੁੱਲ 834 ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਰਸੋਈ ਗੈਸ ਦੀ ਕੀਮਤ 809 ਰੁਪਏ ਸੀ। ਇਸ ਤੋਂ ਇਲਾਵਾ ਕੋਲਕਾਤਾ ‘ਚ LPG ਸਿਲੰਡਰ 861 ਰੁਪਏ, ਮੁੰਬਈ ਵਿੱਚ 834.5 ਰੁਪਏ ਅਤੇ ਚੇੱਨਈ ਵਿੱਚ ਇਹ ਸਿਲੰਡਰ 850 ਰੁਪਏ ‘ਚ ਮਿਲ ਰਿਹਾ ਹੈ।

19 ਕਿੱਲੋ ਵਾਲੇ ਸਿਲੰਡਰ ਦੇ ਵਧੇ ਮੁੱਲ
1 ਜੂਨ ਨੂੰ ਦਿੱਲੀ ‘ਚ 19 ਕਿੱਲੋ ਵਾਲੇ ਕਾਮਰਸ਼ੀਅਲ ਸਿਲੰਡਰ ਦੇ ਰੇਟ ‘ਚ 122 ਰੁਪਏ ਦੀ ਕਟੌਤੀ ਕੀਤੀ ਗਈ ਸੀ ਪਰ ਇਸ ਮਹੀਨੇ ਇਸ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਦੇ ਅਨੁਸਾਰ ਦਿੱਲੀ ਵਿੱਚ ਹੁਣ ਇਸ ਦਾ ਰੇਟ 1473.5 ਰੁਪਏ ਤੋਂ ਵਧਕੇ 1550 ਰੁਪਏ ਪ੍ਰਤੀ ਸਿਲੰਡਰ ਹੋ ਗਿਆ ਹੈ।

LEAVE A REPLY

Please enter your comment!
Please enter your name here