ਨਵੀਂ ਦਿੱਲੀ : ਵਪਾਰੀਆਂ ਦੇ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਯਾਨੀ ਕੈਟ (CAIT) ਨੇ ਸਰਕਾਰ ਨੂੰ ਵਿਦੇਸ਼ੀ ਨਿਵੇਸ਼ ਵਾਲੀਆਂ ਆਨਲਾਈਨ ਕੰਪਨੀਆਂ ਦੇ ਦਬਾਅ ‘ਚ ਈ – ਕਾਮਰਸ ਨਿਯਮਾਂ ਦੇ ਡਰਾਫਟ ‘ਚ ਕਿਸੇ ਤਰ੍ਹਾਂ ਦੀ ਢਿੱਲ ਨਾ ਦੇਣ ਦੀ ਅਪੀਲ ਕੀਤਾ ਹੈ। ਕੈਟ ਨੇ ਇਸ ਬਾਰੇ ‘ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਸ ਤਰ੍ਹਾਂ ਆਵਾਜਾਂ ਉੱਠਣ ਲੱਗੀਆਂ ਹਨ ਕਿ ਇਹ ਨਿਯਮ ਕੁਝ ਜ਼ਰੂਰਤ ਤੋਂ ਜ਼ਿਆਦਾ ਸਖ਼ਤ ਹਨ।
ਕੈਟ ਨੇ ਬਿਆਨ ‘ਚ ਕਿਹਾ ਕਿ ਵਿਦੇਸ਼ੀ ਨਿਵੇਸ਼ ਪ੍ਰਾਪਤ ਈ – ਕਾਮਰਸ ਕੰਪਨੀਆਂ ਇਨ੍ਹਾਂ ਨਿਯਮਾਂ ਦੇ ਡਰਾਫਟ ਦੇ ਖਿਲਾਫ਼ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨਗੀਆਂ। ਅਸੀਂ ਪ੍ਰਧਾਨ ਮੰਤਰੀ ਨੂੰ ਇਹ ਸੁਨਿਸਚਿਤ ਕਰਨ ਦੀ ਅਪੀਲ ਕੀਤੀ ਹੈ ਕਿ ਈ – ਕਾਮਰਸ ਨਿਯਮਾਂ ‘ਚ ਕਿਸੇ ਤਰ੍ਹਾਂ ਦੀ ਢਿੱਲ ਨਾ ਦਿੱਤੀ ਜਾਵੇ। ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਸੁਝਾਵਾਂ ਅਤੇ ਇਤਰਾਜ਼ਾਂ ਦੀ ਸਮੀਖਿਆ ਤੋਂ ਬਾਅਦ ਨਿਯਮਾਂ ਦੇ ਡ੍ਰਾਫਟ ਨੂੰ ਬਿਨਾਂ ਕਿਸੇ ਦੇਰੀ ਦੇ ਨੋਟੀਫਾਈ ਕੀਤਾ ਜਾਵੇ।
ਵਪਾਰੀ ਈ – ਕਾਮਰਸ ਦੇ ਖਿਲਾਫ ਨਹੀਂ
ਕੈਟ ਨੇ ਕਿਹਾ, ਦੇਸ਼ ਦੇ ਵਪਾਰੀ ਈ – ਕਾਮਰਸ ਦੇ ਖਿਲਾਫ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਭਵਿੱਖ ਦਾ ਸਭ ਤੋਂ ਬਿਹਤਰ ਕਾਰੋਬਾਰੀ ਰਸਤਾ ਹੈ ਅਤੇ ਵਪਾਰੀਆਂ ਨੂੰ ਵੀ ਇਸ ਨੂੰ ਅਪਣਾਉਣਾ ਚਾਹੀਦਾ ਹੈ।
ਨਾਂਗਿਆ ਐਂਡਰਸਨ ਐੱਲ. ਐੱਲ. ਪੀ. ਦੇ ਭਾਈਵਾਲ ਸੰਦੀਪ ਝੁਨਝੁਨਵਾਲਾ ਨੇ ਕਿਹਾ ਕਿ ਪ੍ਰਸਤਾਵਿਤ ਨਿਯਮ ਮਸਲਨ ਮੁੱਖ ਅਨੁਪਾਲਨ ਅਧਿਕਾਰੀ ਦੀ ਨਿਯੁਕਤੀ, ਨੋਡਲ ਸੰਪਰਕ ਵਿਅਕਤੀ ਅਤੇ ਸਥਾਨਕ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਵਰਗੇ ਕਦਮ ਖਪਤਕਾਰ ਹਿੱਤਾਂ ਦੀ ਨਜ਼ਰ ਨਾਲ ਕਾਫ਼ੀ ਚੰਗੇ ਹਨ ਪਰ ਇਸ ਨਾਲ ਕੰਪਨੀਆਂ ਵਿਸ਼ੇਸ਼ ਰੂਪ ’ਚ ਭਾਰਤ ਤੋਂ ਬਾਹਰੋਂ ਸੰਚਾਲਨ ਕਰਨ ਵਾਲੀਆਂ ਫਰਮਾਂ ’ਤੇ ਪਾਲਣਾ ਦਾ ਭਾਰੀ ਬੋਝ ਵਧੇਗਾ।