Tuesday, September 27, 2022
spot_img

ਅਮਰੀਕਾ ਸਰਕਾਰ ਨੇ ਈਰਾਨ ਦੀਆਂ ਤਿੰਨ ਦਰਜਨ ਤੋਂ ਵੱਧ Websites ਨੂੰ ਕੀਤਾ ਬਲਾਕ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੇ ਸੁਰੱਖਿਆ ਗਾਰਡ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ...

Share

ਅਮਰੀਕਾ ਨੇ ਈਰਾਨ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਰਈਸੀ ਨੂੰ ਕਰਾਰਾ ਝਟਕਾ ਦਿੱਤਾ ਹੈ। ਅਮਰੀਕਾ ਦੇ ਨਿਆਂ ਅਤੇ ਵਣਜ ਵਿਭਾਗ ਨੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀਆਂ ਈਰਾਨ ਦੀਆਂ ਤਿੰਨ ਦਰਜਨ ਤੋਂ ਵੱਧ ਵੈਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਇਹਨਾਂ ਵੈਬਸਾਈਟਾਂ ਵਿਚ ਈਰਾਨ ਦੀ ਸਰਕਾਰੀ ਮੀਡੀਆ ਪ੍ਰੈਸ ਟੀਵੀ ਦੀ ਅੰਗਰੇਜ਼ੀ ਵੈਬਸਾਈਟ, ਯਮਨ ਦੇ ਹੂਤੀ ਬਾਗੀਆਂ ਦਾ ਅਲ ਮਸੀਰਾਹ ਸੈਟੇਲਾਈਟ ਨਿਊਜ਼ ਚੈਨਲ ਅਤੇ ਈਰਾਨ ਦਾ ਸਰਕਾਰੀ ਅਰਬੀ ਭਾਸ਼ਾ ਦਾ ਟੀਵੀ ਚੈਨਲ ਅਲ-ਅਲਮ ਸ਼ਾਮਲ ਹੈ।

ਇਸ ਸੰਬੰਧੀ ਇਕ ਨੋਟਿਸ ਵਿਚ ਕਿਹਾ ਗਿਆ ਹੈ ਕਿ ਇਹ ਵੈਬਸਾਈਟ ਖ਼ਿਲਾਫ਼ ਐਕਸ਼ਨ ਕਾਨੂੰਨ ਲਾਗੂ ਕਰਨ ਦੀ ਕਾਰਵਾਈ ਦਾ ਹਿੱਸਾ ਹੈ। ਅਮਰੀਕੀ ਸਰਕਾਰ ਨੇ ਫਲਸਤੀਨ ਟੀਵੀ ਨਿਊਜ਼ ਵੈਬਸਾਈਟ ਦੇ ਡੋਮੇਨ ਨਾਮ ਨੂੰ ਵੀ ਬਲਾਕ ਕਰ ਦਿੱਤਾ ਹੈ। ਇਹ ਵੈਬਸਾਈਟ ਗਾਜ਼ਾ ਵਿਚ ਸਰਗਰਮ ਹਮਾਸ ਅਤੇ ਇਸਲਾਮਿਕ ਜਿਹਾਦ ਦੀ ਵਿਚਾਰਧਾਰਾ ਨੂੰ ਪੇਸ਼ ਕਰਦੀ ਸੀ। ਇਸ ਵੈਬਸਾਈਟ ‘ਤੇ ਵੀ ਇਹੀ ਨੋਟਿਸ ਆ ਰਿਹਾ ਹੈ।

ਪਿਛਲੇ ਸਾਲ ਅਮਰੀਕਾ ਦੇ ਨਿਆਂ ਵਿਭਾਗ ਨੇ ਐਲਾਨ ਕੀਤਾ ਸੀ ਕਿ ਉਸ ਨੇ ਈਰਾਨ ਦੇ ਸ਼ਕਤੀਸ਼ਾਲੀ ਰਿਵੋਲੂਸ਼ਨਰੀ ਗਾਰਡ ਦੀਆਂ ਕਰੀਬ 100 ਵੈਬਸਾਈਟਾਂ ਨੂੰ ਬੰਦ ਕਰ ਦਿੱਤਾ ਹੈ। ਅਮਰੀਕਾ ਨੇ ਕਿਹਾ ਕਿ ਇਹ ਵੈਬਸਾਈਟਾਂ ਖੁਦ ਨੂੰ ਅਸਲੀ ਨਿਊਜ਼ ਵੈਬਸਾਈਟ ਦੱਸਦੀਆਂ ਹਨ ਪਰ ਅਸਲ ਵਿਚ ਉਹ ‘ਗਲੋਬਲ ਗੁੰਮਰਾਹਕੁੰਨ ਪ੍ਰਚਾਰ ਮੁਹਿੰਮ’ ਚਲਾ ਰਹੀਆਂ ਹਨ। ਇਹਨਾਂ ਦਾ ਉਦੇਸ਼ ਅਮਰੀਕਾ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਅਤੇ ਈਰਾਨੀ ਪ੍ਰੋਪੇਗੈਂਡਾ ਦਾ ਦੁਨੀਆ ਭਰ ਵਿਚ ਪ੍ਰਸਾਰ ਕਰਨਾ ਹੈ।

ਅਮਰੀਕਾ ਨੇ ਇਹ ਕਦਮ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਦੇ ਅਹੁਦਾ ਸੰਭਾਲਣ ਤੋਂ ਕੁਝ ਹੀ ਦਿਨ ਬਾਅਦ ਚੁੱਕਿਆ ਹੈ। ਰਈਸੀ ਦੱਖਣੀ-ਪੱਛਮੀ ਦੇਸ਼ਾਂ ਖ਼ਿਲਾਫ਼ ਆਪਣੇ ਰੁੱਖ਼ ਲਈ ਬਦਨਾਮ ਰਹੀ ਹੈ। ਰਈਸੀ ਦੀ ਚੋਣ ਈਰਾਨ ਦੇ ਪਰਮਾਣੂ ਸਮਝੌਤੇ ਵੱਲ ਵਾਪਸੀ ਦੀ ਦਿਸ਼ਾ ਵਿਚ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਸਮਝੌਤੇ ਤੋਂ ਸਾਲ 2017 ਵਿਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿੱਛੇ ਹੱਟ ਗਏ ਸਨ। ਇਸ ਮਗਰੋਂ ਈਰਾਨ-ਅਮਰੀਕਾ ਵਿਚਾਲੇ ਸੰਬੰਧ ਲਗਾਤਾਰ ਖਰਾਬ ਹੁੰਦੇ ਗਏ।

spot_img