Wednesday, September 28, 2022
spot_img

ਅਮਰੀਕਾ ਜੁਲਾਈ ‘ਚ 2 Seahawk Helicopter ਭੇਜੇਗਾ ਭਾਰਤ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੇ ਸੁਰੱਖਿਆ ਗਾਰਡ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ...

Share

ਭਾਰਤ ਸਰਕਾਰ ਆਪਣੀ ਨੇਵੀ ਦੀ ਸ਼ਕਤੀ ‘ਚ ਵਾਧਾ ਕਰਨ ਜਾ ਰਹੀ ਹੈ। ਸਰਕਾਰ ਦੁਆਰਾ ਹੈਲੀਕਾਪਟਰਾਂ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਕੁੱਝ ਜਹਾਜਾਂ ਦੀ ਖਰੀਦ ਕੀਤੀ ਸੀ।ਇਨ੍ਹਾਂ ਹੈਲੀਕਾਪਟਰਾਂ ਦੀ ਖਰੀਦ ਨਾਲ ਇੰਡੀਅਨ ਨੇਵੀ ਹੁਣ ਹੋਰ ਵੀ ਸ਼ਕਤੀਸ਼ਾਲੀ ਹੋਣ ਜਾ ਰਹੀ ਹੈ। ਉਹ ਇਸ ਸਾਲ ਅਮਰੀਕਾ ਤੋਂ ਦੁਨੀਆ ਦੇ ਸਭ ਤੋਂ ਵਧੀਆ ਐਮਐਚ -60 ਆਰ ਸੀਹਾਕ ਹੈਲੀਕਾਪਟਰ ਪ੍ਰਾਪਤ ਕਰੇਗਾ। ਭਾਰਤ ਨੂੰ ਜੁਲਾਈ ਵਿਚ 24 ਵਿਚੋਂ 2 ਹੈਲੀਕਾਪਟਰ ਪ੍ਰਾਪਤ ਹੋਣਗੇ, ਜਦੋਂਕਿ ਇਕ ਸਾਲ ਦੇ ਅੰਤ ਵਿਚ ਉਪਲਬਧ ਹੋਵੇਗਾ। ਇਹ ਹੈਲੀਕਾਪਟਰ ਸਮੁੰਦਰੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਲੱਭਣ ਅਤੇ ਮਾਰਨ ਦੀ ਸਮਰੱਥਾ ਰੱਖਦੇ ਹਨ।

ਅਧਿਕਾਰੀਆਂ ਦੇ ਅਨੁਸਾਰ, ਨੇਵੀ ਦੇ ਲਗਭਗ 15 ਅਧਿਕਾਰੀ ਇਸ ਸਮੇਂ ਹੈਲੀਕਾਪਟਰਾਂ ਨੂੰ ਚਲਾਉਣ ਦੀ ਸਿਖਲਾਈ ਲੈ ਰਹੇ ਹਨ। ਇਹ ਸਿਖਲਾਈ ਸੋਮਵਾਰ ਤੋਂ ਅਮਰੀਕਾ ਦੇ ਸ਼ਹਿਰ ਪੈਨਸਕੋਲਾ, ਫਲੋਰਿਡਾ ਵਿੱਚ ਸ਼ੁਰੂ ਹੋਈ ਹੈ। ਰੋਮੀਓ ਸੀਹਾਕ ਹੈਲੀਕਾਪਟਰ ਲਾੱਕਹੀਡ-ਮਾਰਟਿਨ ਕੰਪਨੀ ਦੁਆਰਾ ਤਿਆਰ ਕੀਤੇ ਗਏ ਹਨ।
ਭਾਰਤ ਸਰਕਾਰ ਨੇ ਪਿਛਲੇ ਸਾਲ ਹੀ ਹੈਲੀਕਾਪਟਰ ਖਰੀਦਣ ਲਈ ਅਮਰੀਕੀ ਸਰਕਾਰ ਨਾਲ ਸਮਝੌਤਾ ਕੀਤਾ ਸੀ। 24 ਹੈਲੀਕਾਪਟਰਾਂ ਦੀ ਕੀਮਤ ਲਗਭਗ 17,500 ਕਰੋੜ ਰੁਪਏ ਹੈ।

ਸਮਝੌਤੇ ਦੇ ਅਨੁਸਾਰ, ਅਮਰੀਕਾ ਨੂੰ 2024 ਤੱਕ ਸਾਰੇ ਹੈਲੀਕਾਪਟਰਾਂ ਨੂੰ ਭਾਰਤ ਪਹੁੰਚਾਉਣਾ ਹੈ। ਭਾਰਤ ਸਰਕਾਰ ਪਿਛਲੇ 15 ਸਾਲਾਂ ਵਿਚ ਪਹਿਲੀ ਵਾਰ ਜਲ ਸੈਨਾ ਲਈ ਹੈਲੀਕਾਪਟਰਾਂ ਦੀ ਖਰੀਦ ਕਰ ਰਹੀ ਹੈ। ਇਹ ਭਾਰਤੀ ਨੇਵੀ ਵਿਚ ਬ੍ਰਿਿਟਸ਼ ਸਾਗਰ ਕਿੰਗ ਹੈਲੀਕਾਪਟਰਾਂ ਦੀ ਜਗ੍ਹਾ ਲਵੇਗਾ।

 

spot_img