ਸੀਮਿੰਟ ਮਿਕਸਰ ਤੇ ਪੰਜਾਬ ਰੋਡਵੇਜ਼ ਬੱਸ ਦੀ ਆਪਸ ‘ਚ ਹੋਈ ਟੱਕਰ, ਕਈ ਸਵਾਰੀਆਂ ਹੋਈਆਂ ਜ਼ਖਮੀ
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਸੀਮਿੰਟ ਮਿਕਸਰ ਵਿਚਾਲੇ ਜਬਰਦਸਤ ਟੱਕਰ ਹੋਈ, ਇਸ ਹਾਦਸੇ ‘ਚ 16 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਹੁਸ਼ਿਆਰਪੁਰ ਦੇ ਟਾਂਡਾ ਦੇ ਅੱਡਾ ਖੁੱਡਾ ਨੇੜੇ ਵਾਪਰਿਆ।ਹਾਦਸੇ ਵਿੱਚ ਜ਼ਖਮੀ ਹੋਏ ਯਾਤਰੀਆਂ ਨੂੰ ਦਸੂਹਾ ਅਤੇ ਟਾਂਡਾ ਦੇ ਸਿਵਲ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਇਸ ਹਾਦਸੇ ‘ਚ ਪਤਾ ਲੱਗਾ ਹੈ ਕਿ ਬੱਸ ‘ਚ ਸਵਾਰ ਯਾਤਰੀਆਂ ਦੀਆਂ ਡੂੰਘੀਆਂ ਸੱਟਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਲਾਜ ਲਈ ਰੈਫਰ ਕੀਤਾ ਜਾ ਰਿਹਾ ਹੈ।
ਜਗਰਾਉਂ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਪਠਾਨਕੋਟ ਤੋਂ ਜਲੰਧਰ ਜਾ ਰਹੀ ਸੀ। ਜਦੋਂ ਇਹ ਬੱਸ ਹੁਸ਼ਿਆਰਪੁਰ ਦੇ ਟਾਂਡਾ ਅੱਡਾ ਖੁੱਡਾ ਨੇੜੇ ਪਹੁੰਚੀ ਤਾਂ ਸੀਮਿੰਟ ਦੇ ਮਿਕਸਰ ਨਾਲ ਟਕਰਾ ਗਈ।
Google ਡਿਲੀਟ ਕਰੇਗਾ ਲੱਖਾਂ ਜੀਮੇਲ ਅਕਾਊਂਟ , ਜਾਣੋ ਕਿਉਂ || Latest News
ਬੱਸ ਸਵਾਰੀਆਂ ਨਾਲ ਖਚਾਖਚ ਭਰੀ ਹੋਣ ਕਾਰਨ ਇਸ ਹਾਦਸੇ ਵਿੱਚ 16 ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਹਾਦਸੇ ਤੋਂ ਬਾਅਦ ਐਸ.ਆਰ.ਐਫ ਦੀ ਟੀਮ ਨੇ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਟਾਂਡਾ ਅਤੇ ਦਸੂਹਾ ਦੇ ਸਿਵਲ ਹਸਪਤਾਲਾਂ ਵਿੱਚ ਪਹੁੰਚਾਇਆ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹਾਦਸਾ
ਬੱਸ ਵਿੱਚ ਸਫ਼ਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ ਕਿਉਂਕਿ ਉਹ ਬੱਸ ਨੂੰ ਬਹੁਤ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਅਤੇ ਡਰਾਈਵਰ ਨੇ ਸਮੇਂ ਸਿਰ ਬਰੇਕਾਂ ਨਹੀਂ ਲਗਾਈਆਂ।