ਪੰਜਾਬ ਸਰਕਾਰ ਪਾਵੇਗੀ ਲੱਖਾਂ ਔਰਤਾਂ ਦੇ ਖਾਤੇ ਵਿਚ ਸਨਮਾਨ ਰਾਸ਼ੀ : ਕੇਜਰੀਵਾਲ

0
47
Arvind Kejriwal

ਮੁਕੇਰੀਆਂ, 20 ਜੁਲਾਈ 2026 : ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਪੰਜਾਬ ਸਰਕਾਰ (Punjab Government) ਲੱਖਾਂ ਔਰਤਾਂ ਦੇ ਖਾਤੇ ਵਿਚ ਪਾਵੇਗੀ ਸਨਮਾਨ ਰਾਸ਼ੀ ।

ਕਿੰਨੀਆਂ ਔਰਤਾਂ ਦੇ ਬੈਂਕ ਖਾਤੇ ਵਿਚ ਪਾਈ ਜਾਵੇਗੀ ਸਨਮਾਨ ਰਾਸ਼ੀ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਜੋ ਪੰਜਾਬ ਦੇ ਮੁਕੇਰੀਆਂ ਵਿਚ ਕਰਵਾਏ “ਇੱਕ ਸ਼ਾਮ ਭਗਵਾਨ ਸਿ਼ਵ ਦੇ ਨਾਲ” ਭਜਨ ਸ਼ਾਮ ਦੇ ਪ੍ਰੋਗਰਾਮ ‘ਚ ਮੌਜੂਦ ਸਨ ਨੇ ਇਸ ਮੌਕੇ ਐਲਾਨ ਕੀਤਾ ਹੈ ਕਿ 1 ਅਗਸਤ ਨੂੰ ਪੰਜਾਬ ਸਰਕਾਰ 50 ਲੱਖ ਨਵੀਆਂ ਰਜਿਸਟਰਡ ਔਰਤਾਂ ਦੇ ਖਾਤਿਆਂ ਵਿਚ ਸਨਮਾਨ ਰਾਸ਼ੀ ਜਮ੍ਹਾਂ ਕਰਵਾਏਗੀ ।

ਭਗਵੰਤ ਮਾਨ 100 ਫੀਸਦੀ ਇਮਾਨਦਾਰ ਮੁੱਖ ਮੰਤਰੀ ਹਨ : ਕੇਜਰੀਵਾਲ

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਅਜੇ ਤੱਕ ਪੈਸੇ ਨਹੀਂ ਮਿਲੇ ਹਨ, ਉਨ੍ਹਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ । ਜੁਲਾਈ ਤੋਂ ਸਤੰਬਰ ਤੱਕ ਤਿੰਨੋਂ ਮਹੀਨਿਆਂ ਲਈ ਸਾਰਿਆਂ ਨੂੰ ਪੈਸੇ ਮਿਲਣਗੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ 100 ਫੀਸਦੀ ਇਮਾਨਦਾਰ ਮੁੱਖ ਮੰਤਰੀ (Chief Minister) ਹਨ, ਜਿਸ ਕਰਕੇ ਉਹ ਲੋਕਾਂ ਨੂੰ ਮੁਫ਼ਤ ਬਿਜਲੀ, ਇੱਕ ਹਜ਼ਾਰ ਰੁਪਏ ਦੀ ਸਨਮਾਨ ਰਾਸ਼ੀ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਦੇ ਯੋਗ ਹਨ ।

ਪਹਿਲਾਂ 32 ਲੱਖ ਤੇ ਹੁਣ 50 ਲੱਖ ਔਰਤਾਂ ਦੇ ਖਾਤਿਆਂ ਵਿਚ ਜਮ੍ਹਾ ਹੋਣਗੇ ਪੈਸੇ

ਭਜਨ ਸ਼ਾਮ ‘ਚ ਵੱਡੀ ਭੀੜ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ 1 ਜੁਲਾਈ ਨੂੰ ਇਹ ਯੋਜਨਾ ਸ਼ੁਰੂ ਕੀਤੀ ਸੀ, ਤਾਂ 32 ਲੱਖ ਔਰਤਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਹੋ ਗਏ ਸਨ । 1 ਅਗਸਤ ਨੂੰ 50 ਲੱਖ ਤੋਂ ਵੱਧ ਔਰਤਾਂ ਦੇ ਖਾਤਿਆਂ ਵਿਚ ਪੈਸੇ ਜਮ੍ਹਾ ਕੀਤੇ ਜਾਣਗੇ ।

ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਮਹਿਲਾਵਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ

ਜਿਨ੍ਹਾਂ ਔਰਤਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਆਪਣੀਆਂ ਅਦਾਇਗੀਆਂ ਨਹੀਂ ਮਿਲੀਆਂ ਹਨ, ਉਨ੍ਹਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ । ਉਨ੍ਹਾਂ ਨੂੰ ਜੁਲਾਈ, ਅਗਸਤ ਅਤੇ ਸਤੰਬਰ ਦੇ ਤਿੰਨ ਮਹੀਨਿਆਂ ਲਈ ਭੁਗਤਾਨ ਪ੍ਰਾਪਤ ਹੋਣਗੇ । ਇੱਕ ਹਜ਼ਾਰ ਰੁਪਏ ਔਰਤਾਂ ਦੇ ਖਾਤਿਆਂ ‘ਚ ਜਮ੍ਹਾਂ ਕੀਤੇ ਜਾਣਗੇ ਅਤੇ 1,500 ਰੁਪਏ ਦਲਿਤ ਭਾਈਚਾਰੇ ਦੀਆਂ ਔਰਤਾਂ ਦੇ ਖਾਤਿਆਂ ‘ਚ ਜਮ੍ਹਾਂ ਕੀਤੇ ਜਾਣਗੇ ।

ਮੁੱਖ ਮੰਤਰੀ ਦੀ ਈਮਾਨਦਾਰੀ ਸਦਕਾ ਲੋਕਾਂ ਦੇ ਬਿਜਲੀ ਬਿੱਲ ਹਨ ਜੀਰੋ

ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਲੋਕਾਂ ਦੇ ਬਿਜਲੀ ਦੇ ਬਿੱਲ ਹੁਣ ਜ਼ੀਰੋ ਹਨ, ਅਤੇ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਹੈ । ਪਿਛਲੀਆਂ ਸਰਕਾਰਾਂ ‘ਤੇ ਹਮੇਸ਼ਾ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਜਾਂਦਾ ਰਿਹਾ। ਪਰ ਪਹਿਲੀ ਵਾਰ, ਪੰਜਾਬ ‘ਚ ਇੱਕ ਅਜਿਹਾ ਮੁੱਖ ਮੰਤਰੀ ਹੈ ਜਿਸਨੇ ਆਪਣੇ, ਆਪਣੇ ਪਰਿਵਾਰ ਜਾਂ ਆਪਣੇ ਕਿਸੇ ਵੀ ਮੰਤਰੀ ‘ਤੇ ਭ੍ਰਿਸ਼ਟਾਚਾਰ ਦਾ ਇੱਕ ਵੀ ਦੋਸ਼ ਨਹੀਂ ਲਗਾਇਆ ਹੈ । ਪੰਜਵਾਂ ਸਾਲ ਚੱਲ ਰਿਹਾ ਹੈ, ਅਤੇ ਇੱਕ ਇਮਾਨਦਾਰ ਮੁੱਖ ਮੰਤਰੀ ਬਿਨਾਂ ਕਿਸੇ ਦੋਸ਼ ਦੇ ਤੁਹਾਡੇ ਲਈ ਕੰਮ ਕਰ ਰਿਹਾ ਹੈ ।

ਅਗਸਤ ਤੋਂ ਤਿੰਨ ਨਵੇਂ ਰੂਟ ਜਾ ਰਹੇ ਹਨ ਜੋੜੇ

ਅਰਵਿੰਦ ਕੇਜਰੀਵਾਲ ਨੇ ਤੀਰਥ ਯਾਤਰਾ ਯੋਜਨਾ (Teerath Yatra Yojna) ਬਾਰੇ ਖੁਸ਼ਖਬਰੀ ਦਿੰਦੇ ਹੋਏ ਕਿਹਾ ਕਿ ਇਸ ਵੇਲੇ ਬੱਸਾਂ ਦੋ ਰੂਟਾਂ ‘ਤੇ ਚੱਲਦੀਆਂ ਹਨ: ਦਰਬਾਰ ਸਾਹਿਬ ਅਤੇ ਆਨੰਦਪੁਰ ਸਾਹਿਬ, ਜਿੱਥੇ ਸਰਕਾਰ ਯਾਤਰਾ, ਏ.ਸੀ. ਬੱਸਾਂ, ਏ. ਸੀ/ ਹੋਟਲਾਂ ਅਤੇ ਖਾਣੇ ਦੇ ਸਾਰੇ ਖਰਚੇ ਪੂਰੇ ਕਰਦੀ ਹੈ । 1 ਅਗਸਤ ਤੋਂ ਤਿੰਨ ਨਵੇਂ ਰੂਟ ਜੋੜੇ ਜਾ ਰਹੇ ਹਨ । ਹੁਣ ਸਾਲਾਸਰ-ਖਾਟੂ ਸਿ਼ਆਮ ਜੀ, ਮਥੁਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਵੀ ਮੁਫ਼ਤ ਬੱਸਾਂ ਚੱਲਣਗੀਆਂ । ਅਸੀਂ 150,000 ਸ਼ਰਧਾਲੂਆਂ ਨੂੰ ਇਨ੍ਹਾਂ ਸਥਾਨਾਂ ਦੀ ਮੁਫ਼ਤ ਯਾਤਰਾ ‘ਤੇ ਲੈ ਜਾਵਾਂਗੇ ।

ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਦਾ ਕੰਮ ਹੋਵੇਗਾ ਅਕਤੂਬਰ ਤੱਕ ਪੂਰਾ

ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਨੂੰ ਸਮਰਪਿਤ ਇੱਕ ਇਤਿਹਾਸਕ ਮੰਦਰ ਹੈ, ਜਿੱਥੇ ਭਗਵਾਨ ਵਾਲਮੀਕਿ ਨੇ ਰਾਮਾਇਣ ਲਿਖੀ ਸੀ, ਜਿੱਥੇ ਸੀਤਾ ਰਹਿੰਦੀ ਸੀ ਅਤੇ ਜਿੱਥੇ ਲਵ ਅਤੇ ਕੁਸ਼ ਦਾ ਜਨਮ ਅਤੇ ਸਿੱਖਿਆ ਹੋਈ ਸੀ, ਇਸ ਲਈ ਸਰਕਾਰ ਨੇ ਭਗਵਾਨ ਵਾਲਮੀਕਿ ਮੰਦਰ ਦੇ ਕੋਲ ਲਵ, ਕੁਸ਼ ਅਤੇ ਸੀਤਾ ਨੂੰ ਸਮਰਪਿਤ ਇੱਕ ਵਿਸ਼ਾਲ ਮੰਦਰ ਬਣਾਉਣ ਦਾ ਫੈਸਲਾ ਕੀਤਾ ਹੈ । ਇਸ ਤੋਂ ਇਲਾਵਾ, ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਪਟਿਆਲਾ ‘ਚ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ 80 ਕਰੋੜ ਦਾ ਨਿਵੇਸ਼ ਕਰ ਰਹੇ ਹਨ, ਜੋ ਕਿ 1 ਅਕਤੂਬਰ ਤੱਕ ਪੂਰਾ ਹੋ ਜਾਵੇਗਾ ।

LEAVE A REPLY

Please enter your comment!
Please enter your name here