ਪੰਜਾਬ ਸਰਕਾਰ ਬਜ਼ੁਰਗਾਂ ਨੂੰ ਖੁਸ਼ਹਾਲ ਤੇ ਸਿਹਤਮੰਦ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ- ਡਾ.ਬਲਜੀਤ ਕੌਰ

0
56

ਪੰਜਾਬ ਦੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਤੇ’ ਸਮਾਜਿਕ ਸੁਰੱਖਿਆ, ਔਰਤਾਂ ਅਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਜੁਰਗਾਂ ਦੀ ਭਲਾਈ ਲਈ ਵਚਨਬੱਧ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਟੋਲ ਫਰੀ ਹੈਲਪਲਾਈਨ ਨੰਬਰ 14567 ਰਾਹੀਂ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਪੰਜਾਬ ਦੇ ਬਜ਼ੁਰਗ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਟੋਲ ਫਰੀ ਨੰਬਰ 14567 ਤੇ ਸੰਪਰਕ ਕਰ ਸਕਦੇ ਹਨ। ਹੁਣ ਤੱਕ ਇਸ ਟੋਲ ਫਰੀ ਨੰਬਰ ਉੱਤੇ 61413 ਕਾਲਾਂ (ਸੇਵਾਯੋਗ ਅਤੇ ਗੈਰ-ਸੇਵਾਯੋਗ) ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪ੍ਰਾਪਤ ਹੋਈਆ ਹਨ, ਜਿਹਨਾ ਵਿੱਚ 17235 ਕਾਲਾਂ (ਸੇਵਾਯੋਗ) ਤੇ ਕਾਰਵਾਈ ਕੀਤੀ ਗਈ।

ਇਸ ਤੋਂ ਇਲਾਵਾ ਇਸ ਨੰਬਰ ਤੇ 27893 ਗੈਰ-ਕਾਰਵਾਈ ਯੋਗ ਕਾਲਾਂ ਪ੍ਰਾਪਤ ਹੋਈਆਂ ਤੇ 16285 ਕਾਲਾਂ ਤੇ ਕੇਸਾਂ ਦੀ ਪੈਰਵੀ ਕੀਤੀ ਜਾ ਰਹੀ ਹੈ। ਸੇਵਾਯੋਗ ਕਾਲਾਂ ਜਿਹਨਾਂ ਵਿੱਚੋਂ ਪੜਤਾਲ ਸਬੰਧੀ 9413, ਪੈਨਸ਼ਨ ਨਾਲ ਸਬੰਧਤ 4587, ਕਾਨੂੰਨੀ 988, ਦੁਰਵਿਵਹਾਰ 535, ਕੋਵਿਡ ਸਹਾਇਤਾਂ 548 ਕਾਲਾਂ, ਹੋਰ 389, ਸਿਹਤ ਸਬੰਧੀ 294, ਭਾਵਨਾਤਮਕ ਸਹਾਇਤਾਂ ਸਬੰਧੀ 210, ਓ.ਏ.ਐਚ ਸਬੰਧੀ 165, ਦੇਖਭਾਲ ਕਰਨ ਵਾਲੇ 52, ਬਚਾਓ 42, ਗਤੀਵਿਧੀ ਕੇਂਦਰ 10, ਵਲੰਟੀਅਰਿੰਗ 02 ਪ੍ਰਾਪਤ ਹੋਈਆਂ ਹਨ।

ਟੋਲ ਫਰੀ ਨੰਬਰ 14567 ਡਾਇਲ ਕਰੋ

ਪ੍ਰੇਸ਼ਾਨ ਬਜ਼ੁਰਗਾਂ ਨੂੰ ਸਮੱਸਿਆ ਦੇ ਹੱਲ ਲਈ ਟੋਲ ਫਰੀ ਨੰਬਰ 14567 ‘ਤੇ ਡਾਇਲ ਕਰਨਾ ਹੋਵੇਗਾ। ਜੇਕਰ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਨਹੀਂ ਮਿਲ ਰਿਹਾ ਹੈ ਜਾਂ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਜਾਂ ਸੁਝਾਵਾਂ ਦੀ ਲੋੜ ਹੈ ਤਾਂ ਅਜਿਹੇ ਬਜ਼ੁਰਗਾਂ ਨੂੰ ਇੱਕ ਹੀ ਕਾਲ ‘ਤੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਟੋਲ ਫਰੀ ਨੰਬਰ ‘ਤੇ ਬਜ਼ੁਰਗਾਂ ਨੂੰ ਸਰਕਾਰੀ ਸਹਾਇਤਾ, ਕਾਨੂੰਨੀ ਸਲਾਹ ਅਤੇ ਆਫ਼ਤਾਂ ਵਿੱਚ ਸਹਾਇਤਾ ਦਿੱਤੀ ਜਾਵੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦੀ ਹਮਦਰਦੀ ਨਾਲ ਸੇਵਾ ਕਰਕੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਸਿਹਤਮੰਦ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਹ ਹੈਲਪਲਾਈਨ ਪੰਜਾਬ ਦੇ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰਦੀ ਹੈ, ਜਿਸ ਕਾਰਨ ਬਜ਼ੁਰਗਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀਆਂ ਆ ਰਹੀਆਂ ਹਨ।

LEAVE A REPLY

Please enter your comment!
Please enter your name here