ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਮਹਾਰਾਸ਼ਟਰ ਦਾ ਦੌਰਾ || National News

0
25
On the commemoration day of the partition of the country, PM Modi remembered the victims

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਗੇ ਮਹਾਰਾਸ਼ਟਰ ਦਾ ਦੌਰਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ (30 ਅਗਸਤ) ਨੂੰ ਮਹਾਰਾਸ਼ਟਰ ਦੇ ਪਾਲਘਰ ਅਤੇ ਮੁੰਬਈ ਦਾ ਦੌਰਾ ਕਰਨਗੇ। ਇਸ ਦੌਰਾਨ ਪੀਐਮ ਮੋਦੀ ਮੁੰਬਈ ਅਤੇ ਪਾਲਘਰ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਸਵੇਰੇ 11 ਵਜੇ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਗਲੋਬਲ ਫਿਨਟੇਕ ਫੈਸਟ ਵਿੱਚ ਸ਼ਾਮਲ ਹੋਣਗੇ। ਇੱਥੇ ਪੀਐਮ ਮੋਦੀ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ-  ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਇਸ ਤੋਂ ਬਾਅਦ ਪੀਐਮ ਮੋਦੀ ਦੁਪਹਿਰ ਕਰੀਬ ਡੇਢ ਵਜੇ ਪਾਲਘਰ ਦੇ ਸਿਡਕੋ ਗਰਾਊਂਡ ਵਿੱਚ 76 ਹਜ਼ਾਰ ਕਰੋੜ ਰੁਪਏ ਦੇ ਵਧਾਵਨ ਬੰਦਰਗਾਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ। ਇਸ ਦੇ ਨਾਲ ਹੀ ਉਹ 1560 ਕਰੋੜ ਰੁਪਏ ਦੇ 218 ਮੱਛੀ ਪਾਲਣ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ।

ਪਾਲਘਰ ਵਿੱਚ 1,560 ਕਰੋੜ ਰੁਪਏ ਦੀ ਲਾਗਤ ਨਾਲ ਮੱਛੀ ਫੜਨ ਵਾਲੇ ਜਹਾਜ਼ਾਂ ਤੇ ਟਰਾਂਸਪੌਂਡਰ ਲਗਾਏ ਜਾਣਗੇ

ਪ੍ਰਧਾਨ ਮੰਤਰੀ ਲਗਭਗ 1,560 ਕਰੋੜ ਰੁਪਏ ਦੀ ਲਾਗਤ ਨਾਲ 218 ਮੱਛੀ ਫੜਨ ਵਾਲੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਇਸ ਦਾ ਉਦੇਸ਼ ਮੱਛੀ ਫੜਨ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਉਤਪਾਦਕਤਾ ਨੂੰ ਹੁਲਾਰਾ ਦੇਣਾ ਹੈ। ਅਧਿਕਾਰੀਆਂ ਮੁਤਾਬਕ ਇਸ ਪ੍ਰੋਜੈਕਟ ਦੀ ਮਦਦ ਨਾਲ ਮੱਛੀ ਫੜਨ ਦੇ ਖੇਤਰ ਵਿੱਚ 5 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ।

ਇਸ ਦੇ ਨਾਲ ਹੀ ਪੀਐਮ ਮੋਦੀ ਲਗਭਗ 360 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਰੋਲ ਆਊਟ ਆਫ ਵੈਸਲ ਕਮਿਊਨੀਕੇਸ਼ਨ ਐਂਡ ਸਪੋਰਟ ਸਿਸਟਮ ਲਾਂਚ ਕਰਨਗੇ। ਇਸ ਰਾਹੀਂ 13 ਤੱਟਵਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਸ਼ੀਨ ਅਤੇ ਮੋਟਰ ਫਿਸ਼ਿੰਗ ਵੈਸਲਜ਼ ਉੱਤੇ 1 ਲੱਖ ਟਰਾਂਸਪੌਂਡਰ ਲਗਾਏ ਜਾਣਗੇ।

ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਸਮਾਗਮ ਵਿੱਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਮੋਦੀ ਮੁੰਬਈ ਵਿੱਚ ਗਲੋਬਲ ਫਿਨਟੇਕ ਫੈਸਟ ਨੂੰ ਸੰਬੋਧਨ ਕਰਨਗੇ  ਇਸ ਦੌਰਾਨ ਪ੍ਰਧਾਨ ਮੰਤਰੀ ਪ੍ਰੋਗਰਾਮ ਨੂੰ ਵੀ ਸੰਬੋਧਨ ਕਰਨਗੇ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਅਤੇ ਸੇਬੀ ਮੁਖੀ ਮਾਧਵੀ ਪੁਰੀ ਬੁਚ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ ਸਾਲ ਗਲੋਬਲ ਫਿਨਟੇਕ ਫੈਸਟ 28 ਤੋਂ 30 ਅਗਸਤ ਦਰਮਿਆਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ 800 ਤੋਂ ਵੱਧ ਬੁਲਾਰੇ ਅਤੇ 80,000 ਤੋਂ ਵੱਧ ਭਾਗੀਦਾਰ ਸ਼ਾਮਲ ਹੋਣਗੇ। ਫਿਨਟੇਕ ਫੈਸਟ ਦਾ ਆਯੋਜਨ ਪੇਮੈਂਟਸ ਕੌਂਸਲ ਆਫ ਇੰਡੀਆ (FFPC), ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਅਤੇ Fintech Convergence Council (FCC) ਦੁਆਰਾ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here