ਪੰਜਾਬ ਦੀ ਧੀ ਨੇ ਖੇਡ ਜਗਤ ‘ਚ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਮੰਢਾਲੀ ਦੀ ਖਿਡਾਰਨ ਨੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ।

ਦੱਸ ਦਈਏ ਕਿ ਪ੍ਰਨੀਤ ਕੌਰ ਤੀਰਅੰਦਾਜ਼ੀ ਖੇਡ ‘ਚ ਏਸ਼ੀਅਨ ਖੇਡਾਂ-2023 ਦੀ ਗੋਡਲ ਮੈਡਲਿਸਟ ਅਤੇ ਵਿਸ਼ਵ ਚੈਪੀਂਅਨ ਬਣਨ ਸਮੇਤ ਲਗਾਤਾਰ ਪ੍ਰਾਪਤੀਆਂ ਹਾਸਿਲ ਕਰ ਰਹੀ ਹੈ।

ਪ੍ਰਨੀਤ ਕੌਰ ਨੇ ਇੱਕ ਵਾਰ ਫਿਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਨੀਤ ਕੌਰ ਨੇ ਇਰਾਕ ਦੇ ਬਗਦਾਦ ਵਿਖੇ ਚੱਲ ਰਹੇ ਏਸ਼ੀਆ ਕੱਪ ਤੀਰਅੰਦਾਜੀ ਸਟੇਜ-1 ਵੂਮੈਨ ਦੇ ਵਿਅਕਤੀਗਤ ਮੁਕਾਬਲਿਆਂ ‘ਚ ਗੋਲਡ ਮੈਡਲ ਜਿੱਤਿਆ ਹੈ।

ਭਾਰਤ ਵੱਲੋਂ ਖੇਡਦਿਆਂ ਪ੍ਰਨੀਤ ਕੌਰ ਨੇ ਮਹਿਲਾ ਕੰਪਾਊਂਡ ਤੀਰਅੰਦਾਜ਼ੀ ਦੇ ਸੋਨ ਤਗਮੇ ਦੇ ਮੁਕਾਬਲੇ ਲਈ ਈਰਾਨ ਦੀ ਫਾਤੇਮੇਹ ਹੇਮਤੀ ਨੂੰ ਮਾਤ ਦਿੱਤੀ। ਪ੍ਰਨੀਤ ਕੌਰ ਨੇ ਫਾਤੇਮੇਹ ਨੂੰ 138-135 ਨਾਲ ਹਰਾਇਆ ਜਦਕਿ ਪੁਰਸ਼ਾਂ ਦੇ ਖਿਤਾਬ ਲਈ ਪ੍ਰਥਮੇਸ਼ ਜੌਕਰ ਨੇ ਹਮਵਤਨ ਕੁਸ਼ਲ ਦਲਾਲ ਨੂੰ 146-144 ਨਾਲ ਹਰਾਇਆ।

ਇਹ ਖੁਸ਼ੀ ਸਾਂਝੀ ਕਰਦਿਆਂ ਖਿਡਾਰਣ ਦੇ ਪਿਤਾ ਮਾ: ਅਵਤਾਰ ਸਿੰਘ ਮੰਢਾਲੀ ਨੇ ਦੱਸਿਆ ਕਿ ਬੇਟੀ ਪ੍ਰਨੀਤ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੋਚ ਸੁਰਿੰਦਰ ਸਿੰਘ ਰੰਧਾਵਾਂ ਦੀ ਅਗਵਾਈ ਹੇਠ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ।

LEAVE A REPLY

Please enter your comment!
Please enter your name here