ਰਾਜਨੀਤੀ ਵਿਚ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਇਸ ਦੀ ਸਭ ਤੋਂ ਤਾਜ਼ਾ ਉਦਾਹਰਨ ਪੱਛਮੀ ਬੰਗਾਲ ਹੈ। ਇੱਥੇ ਇਸ ਸਾਲ ਵਿਧਾਨ ਸਭਾ ਚੋਣਾਂ ਵਿੱਚ ਇੱਕ ਵਾਰ ਫਿਰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਜਿੱਤ ਤੋਂ ਬਾਅਦ ਭਾਜਪਾ ਪਾਰਟੀ ਵਿੱਚ ਖਲਬਲੀ ਮਚੀ ਹੋਈ ਹੈ। ਇੱਥੇ ਵੱਡੀ ਗਿਣਤੀ ‘ਚ ਭਾਜਪਾ ਵਰਕਰਾਂ ਤੇ ਸੀਨੀਅਰ ਆਗੂਆਂ ਦੀ ਟੀਐਮਸੀ ਵਿਚ ਵਾਪਸੀ ਦਾ ਸਿਲਸਲਾ ਜਾਰੀ ਹੈ।ਸ਼ੁੱਕਰਵਾਰ ਨੂੰ 300 ਭਾਜਪਾ ਵਰਕਰ ਟੀਐਮਸੀ ਵਿਚ ਸ਼ਾਮਲ ਹੋ ਗਏ। ਪਹਿਲਾਂ ਇਨ੍ਹਾਂ ਵਰਕਰਾਂ ਨੂੰ ਗੰਗਾ ਜਲ ਨਾਲ ਸ਼ੁੱਧ ਕੀਤਾ ਗਿਆ ਅਤੇ ਫਿਰ ਘਰ ਵਾਪਸ ਹੋਈ।

ਖਬਰਾਂ ਅਨੁਸਾਰ 300 ਭਾਜਪਾ ਵਰਕਰ ਪੱਛਮੀ ਬੰਗਾਲ ਦੇ ਬੀਰਭੂਮ ਵਿੱਚ ਟੀਐਮਸੀ ਦਫਤਰ ਦੇ ਬਾਹਰ ਭੁੱਖ ਹੜਤਾਲ ‘ਤੇ ਬੈਠੇ ਸਨ। ਉਨ੍ਹਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਦੁਬਾਰਾ ਟੀਐਮਸੀ ਵਿੱਚ ਸ਼ਾਮਲ ਕੀਤਾ ਜਾਵੇ। ਧਰਨੇ ‘ਤੇ ਬੈਠੇ ਇੱਕ ਕਾਰਕੁਨ ਅਸ਼ੋਕ ਮੋਂਡਲ ਨੇ ਕਿਹਾ,’ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵਾਪਸ ਟੀ.ਐੱਮ.ਸੀ. ‘ਚ ਲਿਆ ਜਾਵੇ। ਭਾਜਪਾ ਵਿੱਚ ਸ਼ਾਮਲ ਹੋ ਕੇ ਅਸੀਂ ਆਪਣੇ ਪਿੰਡ ਦੇ ਵਿਕਾਸ ਨੂੰ ਰੋਕ ਦਿੱਤਾ ਹੈ। ਭਾਜਪਾ ਵਿਚ ਸ਼ਾਮਲ ਹੋਣ ਨਾਲ ਸਾਡਾ ਕੋਈ ਫਾਇਦਾ ਨਹੀਂ ਹੋਇਆ। ਇਸ ਦੇ ਉਲਟ, ਸਾਨੂੰ ਨੁਕਸਾਨ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਗੰਗਾ ਜਲ ਨਾਲ ਸ਼ੁੱਧ ਕਰਨ ਦੀ ਮੁਹਿੰਮ ਕਰੀਬ 3 ਘੰਟੇ ਚੱਲੀ। ਸਵੇਰੇ 8 ਵਜੇ ਤੋਂ ਸਵੇਰੇ 11 ਵਜੇ ਤੱਕ ਵਰਕਰਾਂ ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਉੱਤੇ ਗੰਗਾਜਲ ਛਿੜਕਿਆ। ਅਸ਼ੋਕ ਮੋਂਡਲ ਨੇ ਕਿਹਾ, ‘ਭਾਜਪਾ ਇਕ ਫਿਰਕਾਪ੍ਰਸਤ ਪਾਰਟੀ ਹੈ। ਭਾਜਪਾ ਨੇ ਸਾਡੇ ਦਿਮਾਗ ਵਿਚ ਜ਼ਹਿਰ ਭਰਿਆ ਸੀ। ਸਾਡੀ ਸ਼ਾਂਤੀ ਭੰਗ ਹੋ ਗਈ ਹੈ। ਇਸ ਲਈ ਸ਼ਾਂਤੀ ਦੀ ਵਾਪਸੀ ਲਈ ਪਵਿੱਤਰ ਗੰਗਾ ਜਲ ਛਿੜਕ ਰਹੇ ਹਨ। ਇਸ ਲਈ ਇਹ ਉਨ੍ਹਾਂ ਦੇ ਮਨ ਨੂੰ ਸ਼ੁੱਧ ਕਰਨ ਲਈ ਸੀ।

ਇਸਦੇ ਨਾਲ ਹੀ ਇੱਕ ਸਥਾਨਕ ਭਾਜਪਾ ਨੇਤਾ ਨੇ ਦੱਸਿਆ ਕਿ ਇਹ ਸਾਰਾ ਡਰਾਮਾ ਹੈ। ਸਾਡੀ ਪਾਰਟੀ ਵਰਕਰਾਂ ਨੂੰ ਜ਼ਬਰਦਸਤੀ ਟੀਐਮਸੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰ ਕੋਈ ਇਹ ਦਰਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਚੋਣਾਂ ਤੋਂ ਬਾਅਦ ਬੰਗਾਲ ਵਿੱਚ ਕੋਈ ਹਿੰਸਾ ਨਹੀਂ ਹੋਈ।