ਜੰਮੂ-ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਜੂਨ ਨੂੰ ਬੁਲਾਈ ਗਈ ਬੈਠਕ ’ਚ ਹਿੱਸਾ ਲੈਣ ਲਈ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦਿੱਲੀ ਨਹੀਂ ਜਾਵੇਗੀ। ਐਤਵਾਰ ਨੂੰ ਪੀਡੀਪੀ ਆਗੂਆਂ ਦੀ ਬੁਲਾਈ ਗਈ ਬੈਠਕ ’ਚ ਮਹਿਬੂਬਾ ਮੁਫਤੀ ਨੇ ਇਹ ਫ਼ੈਸਲਾ ਲਿਆ।

ਇਹ ਵੀ ਤੈਅ ਕੀਤਾ ਕਿ ਬੈਠਕ ’ਚ ਹਿੱਸਿਆ ਲੈਣ ਲਈ (ਪੀਏਜੀਡੀ) ਵੱਲੋਂ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਖ ਅਬਦੁੱਲਾ ਦਿੱਲੀ ਜਾਣਗੇ। ਇਸ ਦੌਰਾਨ, ਖ਼ਬਰ ਹੈ ਕਿ ਪੀਐੱਮ ਮੋਦੀ ਦੇ ਨਿਵਾਸ ’ਚ ਇਕ ਵੱਡੀ ਬੈਠਕ ਹੋ ਰਹੀ ਹੈ, ਜਿਸ ’ਚ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸ਼ਾਮਲ ਹਨ।

ਫਿਲਹਾਲ ਪੀਐੱਮ ਮੋਦੀ ਦੀ ਬੁਲਾਈ ਗਈ ਇਸ ਅਹਿਮ ਬੈਠਕ ਦਾ ਉਦੇਸ਼ ਕੀ ਹੈ? ਇਸ ਬਾਰੇ ਅਜੇ ਕੋਈ ਖਬਰ ਨਹੀਂ ਹੈ। ਕੋਈ ਕਹਿ ਰਿਹਾ ਹੈ ਕਿ ਪੀਐੱਮ ਮੋਦੀ ਕੋਈ ਵੱਡਾ ਫ਼ੈਸਲਾ ਲੈਣ ਜਾ ਰਹੇ ਹਨ, ਉੱਥੇ ਹੀ ਕੋਈ ਕਹਿ ਰਿਹਾ ਹੈ ਕਿ ਸਰਕਾਰ ਜੰਮੂ-ਕਸ਼ਮੀਰ ’ਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਤਿਆਰੀ ’ਚ ਹੈ।

 

LEAVE A REPLY

Please enter your comment!
Please enter your name here